by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ਦੀ ਧੀ ਨੇ ਕੈਨੇਡਾ ਵਿੱਚ ਵਕੀਲ ਬਣ ਕੇ ਪਰਿਵਾਰ ਸਮੇਤ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਦੱਸਿਆ ਜਾ ਰਿਹਾ ਮਰਹੂਮ ਮਨੋਹਰ ਲਾਲ ਵੈਦ ਦੀ ਪੋਤਰੀ ਧੀ ਮੇਘਾ ਵੈਦ ਨੂੰ ਬੈਰਿਸਟਰ ਐਟ ਲਾਅ ਐਂਡ ਸੋਲੀਸਿਟਰ ਦਾ ਲਾਅ ਸੋਸਾਇਟੀ ਆਫ ਉਟਾਰੀਓ ਕੈਨੇਡਾ ਤੋਂ ਲਾਇਸੈਂਸ ਮਿਲਿਆ ਹੈ ।ਦੱਸ ਦਈਏ ਕਿ ਮੇਘਾ ਕੌਮੀ ਸੈਮੀਨਾਰਾਂ ਤੇ ਵਕਾਲਤ ਦੀ ਪੜ੍ਹਾਈ ਦੌਰਾਨ ਕਈ ਐਵਾਰਡ ਹਾਸਲ ਕਰ ਚੁੱਕੀ ਹੈ । ਇਸ ਦੌਰਾਨ ਮੇਘਾ ਦੇ ਪਰਿਵਾਰਿਕ ਮੈਬਰਾਂ ਨੇ ਕਿਹਾ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ ,ਜਿਸ ਨੇ ਉਨ੍ਹਾਂ ਦੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਕੀਤਾ ਮੇਘਾ ਜਦੋ ਭਾਰਤ ਆਵੇਗੀ ਤਾਂ ਉਸ ਦਾ ਟਾਂਡਾ ਦੀ ਕਈ ਸੰਸਥਾਵਾਂ ਵਲੋਂ ਸਨਮਾਨ ਕੀਤਾ ਜਾਵੇਗਾ ।