ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪਤੀ ਨੂੰ ਆਪਣੀ ਪਤਨੀ ਨੂੰ ਗੁਆਂਢੀ ਨਾਲ ਫੋਨ 'ਤੇ ਗੱਲਾਂ ਕਰਨ ਤੋਂ ਰੋਕਣਾ ਮਹਿੰਗਾ ਪੈ ਗਿਆ। ਦੱਸਿਆ ਜਾ ਰਿਹਾ ਪਤਨੀ ਗੁਆਂਢੀ ਨਾਲ ਫੋਨ 'ਤੇ ਗੱਲਾਂ ਕਰ ਰਹੀ ਸੀ ਤਾਂ ਪਤੀ ਨੇ ਗੁੱਸੇ 'ਚ ਫੋਨ ਖੋਹ ਲਿਆ। ਇਸ ਤੋਂ ਨਾਰਾਜ਼ ਹੋ ਕੇ ਪਤਨੀ ਨੇ ਦੇਰ ਰਾਤ ਸੋ ਰਹੇ ਪਤੀ ਦੇ ਗੁਪਤ ਅੰਗ 'ਤੇ ਤੇਲ ਪਾ ਦਿੱਤਾ ।
ਜਿਸ ਤੋਂ ਬਾਅਦ ਪਤਨੀ ਘਰੋਂ ਫਰਾਰ ਹੋ ਗਈ ,ਉੱਥੇ ਹੀ ਪਤੀ ਦਾ ਰੋਲਾ ਸੁਣ ਕੇ ਇਲਾਕੇ ਦੇ ਲੋਕਾਂ ਵਲੋਂ ਉਸ ਨੂੰ ਹਸਪਤਾਲ ਇਲਾਜ਼ ਲਈ ਦਾਖ਼ਲ ਕਰਵਾਇਆ ਗਿਆ। ਫਿਲਹਾਲ ਪੁਲਿਸ ਨੇ ਪੀੜਤ ਦੇ ਬਿਆਨਾਂ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਭਾਗੇਹ ਪਿੰਡ ਦਾ ਰਹਿਣ ਵਾਲਾ ਸੁਨੀਲ ਪ੍ਰਾਈਵੇਟ ਨੌਕਰੀ ਕਰਦਾ ਹੈ।
ਸੁਨੀਲ ਆਪਣੀ ਪਤਨੀ ਭਾਵਨਾ ਨਾਲ ਮਹਾਦਜੀ ਨਗਰ ਵਿੱਚ ਰਹਿੰਦਾ ਹੈ। ਕੁਝ ਦਿਨ ਪਹਿਲਾਂ ਹੀ ਗੁਆਂਢ ਵਿੱਚ ਰਹਿਣ ਵਾਲੀ ਇੱਕ ਮਹਿਲਾ ਨੇ ਸੁਨੀਲ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਜਾਣ ਤੋਂ ਬਾਅਦ ਉਸ ਦੀ ਪਤਨੀ ਭਾਵਨਾ ਉਸ ਦੇ ਪਤੀ ਨਾਲ ਫੋਨ 'ਤੇ ਗੱਲਾਂ ਕਰਦੀ ਹੈ। ਸੁਨੀਲ ਨੇ ਆਪਣੀ ਪਤਨੀ ਭਾਵਨਾ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕੋਈ ਫਰਕ ਨਹੀ ਪਿਆ ।
ਦੇਰ ਰਾਤ ਜਦੋ ਸੁਨੀਲ ਘਰ ਆਇਆ ਤਾਂ ਭਾਵਨਾ ਨੌਜਵਾਨ ਨਾਲ ਫੋਨ 'ਤੇ ਗੱਲਾਂ ਕਰ ਰਹੀ ਸੀ । ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਸੁਨੀਲ ਨੇ ਭਾਵਨਾ ਦਾ ਫੋਨ ਖੋਹ ਲਿਆ ਤੇ ਭਾਵਨਾ ਗੁੱਸੇ ਵਿੱਚ ਚੱਲੀ ਗਈ। ਫਿਰ ਰਾਤ ਨੂੰ ਸੋ ਰਹੇ ਪਤੀ ਦੇ ਗੁਪਤ ਅੰਗ 'ਚ ਗਰਮ ਤੇਲ ਪਾ ਦਿੱਤਾ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।