ਨਿਊਜ਼ ਡੈਸਕ 3 ਅਗਸਤ (ਸਿਮਰਨ) : ਕਹਿੰਦੇ ਨੇ ਕਿ ਸ਼ੱਕ ਦਾ ਕੋਈ ਇਲਾਜ਼ ਨਹੀਂ ਹੁੰਦਾ। ਪਾਕਿਸਤਾਨ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਮਣੇ ਆਇਆ ਹੈ ਜਿਥੇ ਕੀ ਇੱਕ ਵਿਅਕਤੀ ਨੇ ਪੁਲਿਸ ਮੁਲਾਜ਼ਮ ਨੂੰ ਨਿਸ਼ਾਨਾ ਬਣਾਕੇ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ। ਦਰਸ਼ਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਮੁਲਾਜ਼ਮ ਦੇ ਸ਼ਰੀਰਕ ਅੰਗ ਹੀ ਵੱਢ ਦਿੱਤੇ ਕਿਉਂਕਿ ਉਸਨੂੰ ਸ਼ੱਕ ਸੀ ਕਿ ਪੁਲਿਸ ਵਾਲੇ ਦੇ ਉਸਦੀ ਪਤਨੀ ਦੇ ਨਾਲ ਨਾਜਾਇਜ਼ ਸੰਬੰਧ ਹਨ। ਤੇ ਉਸਨੇ ਗੁੱਸੇ 'ਚ ਆ ਕੇ ਆਪਣਾ ਆਪਾ ਖੋਹ ਦਿੱਤਾ ਅਤੇ ਪੁਲਿਸ ਮੁਲਾਜ਼ਮ ਦੇ ਕੰਨ, ਬੁੱਲ ਅਤੇ ਨੱਕ ਹੀ ਵੱਢ ਦਿੱਤਾ।
ਜਾਣਕਾਰੀ ਮੁਤਾਬਕ ਪਾਕਿਸਤਾਨ ਸਥਿਤ ਲਹਿੰਦਾ ਪੰਜਾਬ ਦੇ ਝੰਗ ਜਿਲੇ ਦੇ ਵਿਚ ਮੁਲਜ਼ਮ ਮਹੁੰਮਦ ਇਫ਼ਤਿਖ਼ਾਰ ਨੇ ਆਪਣੇ ਸਾਥੀਆਂ ਨਾਲ ਮਿਲਕੇ ਪੁਲਿਸ ਕਾਂਸਟੇਬਲ ਕਾਸਿਮ ਹਯਾਤ 'ਤੇ ਹਮਲਾ ਕੀਤਾ। ਤਕਰੀਬਨ 12 ਸਾਥੀਆਂ ਦੇ ਨਾਲ ਮਿਲਕੇ ਮੁਹੱਮਦ ਨੇ ਕਾਸਿਮ ਨੂੰ ਪਹਿਲਾਂ ਅਗਵਾ ਕੀਤਾ ਅਤੇ ਫਿਰ ਤੇਜ਼ਧਾਰ ਹਥਿਆਰਾਂ ਦੇ ਨਾਲ ਉਸਦੇ ਨੱਕ,ਕੰਨ ਅਤੇ ਬੁੱਲ ਵੱਢ ਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ।
ਹਾਲਾਂਕਿ ਹਸਪਤਾਲ ਦੇ ਵਿਚ ਡਾਕਟਰਾਂ ਦੇ ਵੱਲੋਂ ਜ਼ਖਮੀ ਹੋਏ ਪੁਲਿਸ ਕਾਂਸਟੇਬਲ ਕਾਸਿਮ ਹਯਾਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤੇ ਪਾਕਿਸਤਾਨ ਪੁਲਿਸ ਦੇ ਵੱਲੋਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ ।