by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਚੇਅਰਮੈਨ ਰਹੇ ਲਲਿਤ ਮੋਦੀ ਨੇ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀਆਂ 'ਚੋਂ ਇੱਕ ਸੁਸ਼ਮਿਤਾ ਸੇਨ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ। ਹਾਲਾਂਕਿ, ਦੋਵਾਂ ਦੇ ਪ੍ਰਸ਼ੰਸਕਾਂ ਲਈ ਇਹ ਇੱਕ ਵੱਡਾ ਸਰਪ੍ਰਾਈਜ਼ ਸੀ। ਸੁਸ਼ਮਿਤਾ ਸੇਨ ਦੇ ਬਹੁਤ ਸਾਰੇ ਪ੍ਰਸ਼ੰਸਕ ਇਸ ਤੱਥ ਨੂੰ ਹਜ਼ਮ ਨਹੀਂ ਕਰ ਸਕਦੇ ਹਨ ਕਿ ਅਭਿਨੇਤਰੀ ਲਲਿਤ ਮੋਦੀ ਦੇ ਨਾਲ ਰਿਸ਼ਤੇ 'ਚ ਹੈ।
ਲਲਿਤ ਮੋਦੀ ਨੇ ਆਪਣੇ ਵਿਆਹ ਬਾਰੇ ਹਵਾ ਸਾਫ਼ ਕਰਦਿਆਂ ਕਿਹਾ ਕਿ ਉਹ ਵਿਆਹੇ ਨਹੀਂ ਹਨ - ਸਿਰਫ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ … ਅਜਿਹੇ 'ਚ ਦੋਹਾਂ ਦੀ ਇਕ ਫੋਟੋ ਸਾਹਮਣੇ ਆਈ ਹੈ, ਜਿਸ 'ਚ ਸੁਸ਼ਮਿਤਾ ਸੇਨ ਦੀ ਉਂਗਲੀ 'ਚ ਅੰਗੂਠੀ ਦਿਖਾਈ ਦੇ ਰਹੀ ਹੈ। ਸੁਸ਼ਮਿਤਾ ਦੀ ਅੰਗੂਠੀ ਮੰਗਣੀ ਦਾ ਸੰਕੇਤ ਦਿੰਦੀ ਹੈ।