ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਕਾਫੀ ਸਮਾਂ ਹੋ ਚੁੱਕਾ ਹੈ। ਇਸ ਦੌਰਾਨ ਹੁਣ ਸੁਸ਼ਾਂਤ ਦਾ ਪੋਸਟਮਾਰਟਮ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਸ ਨੇ ਖ਼ੁਦਕੁਸ਼ੀ ਨਹੀ ਕੀਤੀ , ਉਸ ਦਾ ਕਤਲ ਕੀਤਾ ਗਿਆ ਸੀ । ਦੱਸ ਦਈਏ ਕਿ 14 ਜੂਨ ਨੂੰ ਸੁਸ਼ਾਂਤ ਦੀ ਲਾਸ਼ ਉਸ ਦੇ ਬਾਂਦਰਾ ਅਪਾਰਟਮੈਂਟ 'ਚੋ ਮਿਲੀ ਸੀ। ਇਸ ਮਾਮਲੇ ਦੀ ਪੁਲਿਸ ਵਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ। ਬਾਅਦ 'ਚ ਇਹ ਮਾਮਲਾ CBI ਨੂੰ ਸੌਂਪ ਦਿੱਤਾ ਗਿਆ ।
ਹੁਣ ਇਸ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਕਰਦੇ ਰੂਪ ਕੁਮਾਰ ਨਾਂ ਦੇ ਵਿਅਕਤੀ ਨੇ ਕਿਹਾ ਜਦੋ ਸੁਸ਼ਾਂਤ ਸਿੰਘ ਦੀ ਮੌਤ ਹੋਈ ਸੀ ਤਾਂ ਹਸਪਤਾਲ ਵਿੱਚ 5 ਲਾਸ਼ਾ ਮਿਲੀਆਂ ਸੀ। ਇਨ੍ਹਾਂ 'ਚੋ ਇਕ ਲਾਸ਼ vip ਸੀ ਜਦੋ ਅਸੀਂ ਉਸ ਦਾ ਪੋਸਟਮਾਰਟਮ ਕਰਨ ਲਈ ਗਏ ਤਾਂ ਪਤਾ ਲੱਗਾ ਕਿ ਉਹ ਲਾਸ਼ ਸੁਸ਼ਾਂਤ ਸਿੰਘ ਦੀ ਹੈ ਤੇ ਉਸ ਦੇ ਸਰੀਰ 'ਤੇ ਕਈ ਨਿਸ਼ਾਨ ਸੀ । ਉਸ ਦੀ ਪੋਸਟਮਾਰਟਮ ਰਿਕਾਰਡ ਬਣਾਉਣਾ ਦੀ ਲੋੜ ਸੀ ਪਰ ਉੱਚ ਅਧਿਕਾਰੀਆਂ ਨੇ ਸਿਰਫ ਲਾਸ਼ ਦੀਆਂ ਤਸਵੀਰਾਂ ਲੈਣ ਲਈ ਕਿਹਾ ਸੀ। ਉਸ ਨੇ ਕਿਹਾ ਕਿ ਜਦੋ ਮੈ ਪਹਿਲੀ ਵਾਰ ਸੁਸ਼ਾਂਤ ਦੀ ਲਾਸ਼ ਦੇਖੀ ਤਾਂ ਮੈ ਆਪਣੇ ਸੀਨੀਅਰਾਂ ਨੂੰ ਦੱਸਿਆ ਕਿ ਮੈਨੂੰ ਲੱਗਦਾ ਹੈ ਇਹ ਖ਼ੁਦਕੁਸ਼ੀ ਨਹੀ ,ਕਤਲ ਹੈ।