ਸੁਪਰੀਮ ਕੋਰਟ ਨੇ 10 ਵੀਂ ਅਤੇ 12 ਵੀਂ ਦੀ ਪ੍ਰੀਖਿਆ ਫੀਸ ਦੀ ਪਟੀਸ਼ਨ ਨੂੰ ਕੀਤਾ ਖਾਰਜ

by simranofficial

ਐਨ .ਆਰ .ਆਈ .ਮੀਡਿਆ : ਸੁਪਰੀਮ ਕੋਰਟ ਦੇ ਵਲੋਂ 10 ਵੀਂ ਅਤੇ ਸੀਬੀਐਸਈ ਦੇ 12 ਵੀਂ ਵਿਦਿਆਰਥੀਆਂ ਦੀਆਂ ਫੀਸਾਂ ਨੂੰ ਲੈ ਕੇ ਵਿਦਿਆਰਥੀਆਂ ਤੇ ਓਹਨਾ ਦੇ ਪਰਿਵਾਰ ਵਾਲਿਆ ਨੂੰ ਇੱਕ ਵੱਡਾ ਝੱਟਕਾ ਮਿਲਿਆ ਹੈ ਜੀ ਹਾਂ ਸੁਪਰੀਮ ਕੋਰਟ ਨੇ 10 ਵੀਂ ਅਤੇ ਸੀਬੀਐਸਈ ਦੇ 12 ਵੀਂ ਵਿਦਿਆਰਥੀਆਂ ਲਈ ਪ੍ਰੀਖਿਆ ਫੀਸਾਂ ਦੀ ਛੋਟ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ।ਸੁਪਰੀਮ ਕੋਰਟ ਨੇ ਕੋਵਿਡ ਦੇ ਮੱਦੇਨਜ਼ਰ ਮੌਜੂਦਾ ਵਿਦਿਅਕ ਵਰ੍ਹੇ ਵਿੱਚ 10 ਵੀਂ ਅਤੇ ਸੀਬੀਐਸਈ ਦੇ 12 ਵੀਂ ਵਿਦਿਆਰਥੀਆਂ ਲਈ ਪ੍ਰੀਖਿਆ ਫੀਸਾਂ ਦੀ ਛੋਟ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਪਟੀਸ਼ਨ ਵਿਚ ਸੀਬੀਐਸਈ ਅਤੇ ਦਿੱਲੀ ਸਰਕਾਰ ਨੂੰ ਇਮਤਿਹਾਨ ਫੀਸ ਮੁਆਫ ਕਰਨ ਲਈ ਨਿਰਦੇਸ਼ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਮੰਗਲਵਾਰ ਨੂੰ ਰੱਦ ਕਰ ਦਿੱਤਾ ਹੈ।ਜਸਟਿਸ ਅਸ਼ੋਕ ਭੂਸ਼ਣ, ਆਰ ਸੁਭਾਸ਼ ਰੈੱਡੀ ਅਤੇ ਐਮਆਰ ਸ਼ਾਹ ਦੇ ਬੈਂਚ ਨੇ ਐਨਜੀਓ ‘ਸੋਸ਼ਲ ਜਯੂਰਿਸਟ’ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪਟੀਸ਼ਨ ਵਿਚ ਕੋਵਿਡ ਅਤੇ ਗੰਭੀਰ ਵਿੱਤੀ ਸਥਿਤੀ ਦਾ ਸਾਹਮਣਾ ਕਰ ਰਹੇ ਮਾਪਿਆਂ ਦਾ ਹਵਾਲਾ ਦਿੰਦੇ ਹੋਏ ਫੀਸਾਂ ਦੀ ਮੁਆਫੀ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ਵਿੱਚ 28 ਸਤੰਬਰ ਨੂੰ ਦਿੱਲੀ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ।