ਸੁਮਨ ਰਾਓ ਬਣੀ ਮਿਸ ਇੰਡੀਆ-2019

by mediateam

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਇਸ ਸਾਲ ਰਾਜਸਥਾਨ ਦੀ ਸੁਮਨ ਰਾਓ FBB Colors Femina Miss India world 2019 ਦਾ ਖ਼ਿਤਾਬ ਆਪਣੇ ਨਾਂਅ ਕਰ ਚੁੱਕੀ ਹੈ। ਇਸ ਮੁਕਾਬਲੇ 'ਚ ਛੱਤੀਸ਼ਗੜ੍ਹ ਦੀ ਸ਼ਿਵਾਨੀ ਜਾਧਵ ਨੂੰ ਮਿਸ ਗ੍ਰੈਂਡ ਇੰਡੀਆ 2019 ਅਤੇ ਬਿਹਾਰ ਦੀ ਸ਼੍ਰੇਆ ਸ਼ੰਕਰ ਨੂੰ ਮਿਸ ਇੰਡੀਆ ਯੂਨਾਇਟਿਡ ਕੋਨਟੀਨੇਂਟਸ 2019 ਦਾ ਖ਼ਿਤਾਬ ਮਿਲਿਆ। ਇਸ ਵਿੱਚ ਤੇਲੰਗਾਨਾ ਦੀ ਸੰਜਨਾ ਵਿੱਜ ਮਿਸ ਇੰਡੀਆ ਰਨਰ ਅੱਪ 2019 ਰਹੀਂ। ਆਓ ਵੇਖਦੇ ਹਾਂ FBB Colors Femina Miss India world 2019 ਦੇ ਇਵੈਂਟ ਦੀਆਂ ਖ਼ਾਸ ਤਸਵੀਰਾਂ।


ਸੁਮਨ ਰਾਓ ਨੂੰ ਮਿਸ ਇੰਡੀਆ ਦਾ ਤਾਜ ਅਨੁਕ੍ਰੀਤੀ ਵਾਸ ਨੇ ਪਹਨਾਇਆ।


20 ਸਾਲਾ ਸੁਮਨ ਰਾਓ ਇਸ ਸਾਲ ਮਿਸ ਵਰਲਡ 2019 ਦਸੰਬਰ 'ਚ ਦੇਸ਼ ਦੀ ਨੁਮਾਇੰਦਗੀ ਕਰੇਗੀ।


ਇੱਕ ਇੰਟਰਵਿਊ 'ਚ ਸੁਮਨ ਰਾਓ ਨੇ ਕਿਹਾ ਕਿ ਜੇਕਰ ਤੁਸੀਂ ਟਿੱਚਾ ਮਿੱਥ ਲੈਂਦੇਂ ਹੋ ਤਾਂ ਕੁਝ ਵੀ ਮੁਸ਼ਕਿਲ ਨਹੀਂ ਹੁੰਦਾ।


ਇਸ ਇਵੈਂਟ ਨੂੰ ਹੋਸਟ ਕਰਨ ਜੋਹਰ ਅਤੇ ਮਨੀਸ਼ ਪੌਲ ਨੇ ਕੀਤਾ।


ਮਿਸ ਵਰਲਡ 2018 ਵੈਨੇਸਾ ਨੇ ਕੀਤਾ ਇਸ ਇਵੈਂਟ ਨੂੰ ਜੱਜ।


ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਨੇ ਦਿੱਤੀ ਸ਼ਾਨਦਾਰ ਪ੍ਰਫੋਂਮੈਂਸ ।