IIT ‘ਚ ਵਿਦਿਆਰਥਣ ਵਲੋਂ ਖ਼ੁਦਕੁਸ਼ੀ !

by vikramsehajpal

ਕੋਲਕਾਤਾ (ਵੈੱਬ ਡੈਸਕ) : ਅੱਜ ਆਈਆਈਟੀ ਖੜਗਪੁਰ ਦੇ ਤੀਜੇ ਸਾਲ ਦੀ ਵਿਦਿਆਰਥਣ ਦੀ ਲਾਸ਼ ਉਸ ਦੇ ਹੋਸਟਲ ਵਿਚ ਲਟਕਦੀ ਮਿਲੀ। ਵਿਦਿਆਰਥਣ ਦੀ ਪਛਾਣ ਦੇਵਿਕਾ ਪਿੱਲਈ (21) ਵਜੋਂ ਹੋਈ ਹੈ। ਪੁਲੀਸ ਮੁਤਾਬਕ ਇਹ ਖੁਦਕੁਸ਼ੀ ਹੈ ਜਾਂ ਕੁਝ ਹੋਰ ਇਹ ਜਾਂਚ ਤੋਂ ਬਾਅਦ ਸਾਹਮਣੇ ਆਏਗਾ। ਬਾਇਓਟੈਕਨਾਲੋਜੀ ਦੀ ਤੀਜੇ ਸਾਲ ਦੀ ਵਿਦਿਆਰਥਣ ਦੇਵਿਕਾ ਪਿੱਲੇ ਦੀ ਲਾਸ਼ ਸਵੇਰੇ ਸਰੋਜਨੀ ਨਾਇਡੂ ਹੋਸਟਲ ਕੰਪਲੈਕਸ ‘ਚ ਛੱਤ ਨਾਲ ਲਟਕਦੀ ਮਿਲੀ। ਉਹ ਕੇਰਲ ਦੀ ਰਹਿਣ ਵਾਲੀ ਸੀ।