by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੇ ਜ਼ਿਲ੍ਹਾ ਕਾਬਲ 'ਚ ਪੁਲਿਸ ਥਾਣੇ ਤੇ ਆਤਮਘਾਤੀ ਹਮਲਾ ਹੋਇਆ ਹੈ। ਇਸ ਹਮਲੇ ਦੌਰਾਨ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜਖ਼ਮੀ ਹੋ ਗਏ ।ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਪੁਲਿਸ ਅਧਿਕਾਰੀ ਅਖਤਰ ਖਾਨ ਨੇ ਦੱਸਿਆ ਕਿ ਸੁਰੱਖਿਆ ਅਧਿਕਾਰੀ ਸੂਬੇ ਭਰ 'ਚ ਹਾਈ ਅਲਰਟ 'ਤੇ ਹਨ ।ਜ਼ਿਲ੍ਹਾ ਪੁਲਿਸ ਅਧਿਕਾਰੀ ਸ਼ਫ਼ੀ ਨੇ ਕਿਹਾ ਕਿ CTD ਪੁਲਿਸ ਸਟੇਸ਼ਨ ਦੇ ਅੰਦਰ 2 ਧਮਾਕੇ ਹੋਏ। ਜਿਸ ਨਾਲ ਸਾਰੀ ਇਮਾਰਤ ਤਬਾਹ ਹੋ ਗਈ, ਮਲਬੇ ਹੇਠ ਕਈ ਲੋਕ ਦੱਬੇ ਹੋਏ ਹਨ। ਜਿਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਵਲੋਂ ਇਸ ਧਮਾਕੇ ਦੀ ਨਿੰਦਾ ਕੀਤੀ ਗਈ ਹੈ । ਫਿਲਹਾਲ ਇਸ ਹਮਲੇ ਦੀ ਕਿਸੇ ਵੀ ਅੱਤਵਾਦੀ ਸੰਗਠਨ ਵਲੋਂ ਜਿੰਮੇਵਾਰੀ ਨਹੀ ਲਈ ਗਈ ।