ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੂਫੀ ਗਾਇਕ ਕੰਵਰ ਗਰੇਵਾਲ ਨਾਲ ਇੱਕ ਵੱਡਾ ਹਾਦਸਾ ਵਾਪਰਿਆ ਹੈ। ਉਨ੍ਹਾਂ ਨੇ ਖੁਲਾਸਾ ਕਰਦੇ ਕਿਹਾ ਕਿ 2 ਦਿਨ ਪਹਿਲਾ ਹੀ ਪੰਜਾਬ ਦੇ ਗੁਰਾਇਆ ਹਾਈਵੇਅ 'ਤੇ ਕੰਵਰ ਨਾਲ ਲੁੱਟ ਦੀ ਘਟਨਾ ਵਾਪਰੀ । ਜਿਸ ਦਾ ਕਿੱਸਾ ਉਨ੍ਹਾਂ ਨੇ ਫੈਨਜ਼ ਨਾਲ ਸਾਂਝਾ ਕੀਤਾ ਹੈ। ਵੀਡੀਓ 'ਚ ਕੰਵਰ ਗਰੇਵਾਲ ਦੱਸ ਰਹੇ ਹਨ ਕਿ ਮੈ ਫਗਵਾੜਾ ਤੋਂ ਗੋਰਾਇਆ ਵੱਲ ਜਾ ਰਿਹਾ ਸੀ। ਇਸ ਦੌਰਾਨ ਹਾਈਵੇਅ 'ਤੇ ਕੁਝ ਲੋਕਾਂ ਨੇ ਮੇਰੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ। ਉਹ 5 ਭਰਾ ਸੀ ਤੇ ਮੈ ਇਕੱਲਾ ਸੀ ।
ਕਾਰ 'ਚ ਨੋਵੇ ਮੋਹਲੇ ਦੇ ਸਲੋਕ ਚੱਲੀ ਜਾਂਦੇ ਸਨ….. ਮੈ ਆਰਾਮ ਨਾਲ ਸੁਣਦਾ -ਸੁਣਦਾ ਗੱਡੀ ਚਲਾਈ ਜਾਂਦਾ ਸੀ। 4 ਵਿਅਕਤੀ ਪਿੱਛੇ ਬੈਠੇ ਸਨ ਤੇ ਇੱਕ ਮੋਹਰੇ ਬੈਠਾ ਸੀ ।ਮੋਹਰੇ ਬੈਠੇ ਚੋਰ ਨੇ ਮੈਨੂੰ ਪਛਾਣ ਲਿਆ ਤੇ ਹੱਥ ਜੋੜ ਕੇ ਕਿਹਾ ਬਾਬਾ ਜੀ ਮੈਨੂੰ ਇੱਥੇ ਉਤਾਰ ਦਿਓ। ਮੈ ਕਿਹਾ ਤੁਸੀਂ ਤਾਂ ਹੁਣ ਹੀ ਬੈਠੇ ਸੀ…. ਜਾਣਾ ਨਹੀ ਤੁਸੀਂ ਕਿਤੇ ਤਾਂ ਮੋਹਰੇ ਬੈਠੇ ਵਿਅਕਤੀ ਨੇ ਕਿਹਾ ਅਸੀਂ ਦੂਜੇ ਕੰਮ ਵਾਲੇ ਹਾਂ ਤਾਂ ਮੈ ਕਿਹਾ ਇਸ ਤੋਂ ਚੰਗਾ ਕੰਮ ਕਿੱਥੇ ਮਿਲਣਾ ਕਰੋ…. ਫਿਰ ਦੂਜਾ ਕੰਮ । ਇਸ ਤੋਂ ਬਾਅਦ ਮੈ ਉਨ੍ਹਾਂ ਚੋਰਾਂ ਨੂੰ 500 ਰੁਪਏ ਦੇ ਕੇ ਦੁੱਧ ਪੀਣ ਲਈ ਕਿਹਾ ਤੇ ਅਜਿਹੇ ਕੰਮ ਨਾ ਕਰਨ ਲਈ ਕਿਹਾ ।