ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ SHO ਨਵਦੀਪ ਸਿੰਘ ਵਲੋਂ ਜ਼ਲੀਲ ਕਰਨ ਤੇ 2 ਸਕੇ ਭਰਾਵਾਂ ਨੇ ਬਿਆਸ ਦਰਿਆ ਤੇ ਬਣੇ ਪੁੱਲ 'ਚ ਛਾਲ ਮਾਰ ਦਿੱਤੀ। ਫਿਲਹਾਲ ਪਰਿਵਾਰਿਕ ਮੈਬਰਾਂ ਵਲੋਂ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸ਼ਿਕਾਇਤ ''ਚ ਮਾਨਵਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ ਮਾਨਵਜੀਤ ਸਿੰਘ ਦੀ ਭੈਣ ਪਰਮਿੰਦਰ ਕੌਰ ਦਾ ਆਪਣੇ ਪਤੀ ਗੁਰਮੀਤ ਸਿੰਘ ਤੇ ਸਹੁਰੇ ਪਰਿਵਾਰ ਨਾਲ ਲੜਾਈ ਚੱਲ ਰਹੀ ਸੀ ।
ਲੜਾਈ ਨੂੰ ਹੱਲ ਕਰਨ ਲਈ ਉਹ ਥਾਣਾ 1 ਜਲੰਧਰ ਆਏ, ਉਸ ਵਕਤ ਉਨ੍ਹਾਂ ਨਾਲ ਮਾਨਵਜੀਤ ਸਿੰਘ ਤੇ ਹੋਰ ਵੀ ਮੋਹਤਬਰ ਮੌਜੂਦ ਸਨ। ਮਾਨਵਦੀਪ ਸਿੰਘ ਨੇ ਕਿਹਾ ਕਿ ਥਾਣੇ 'ਚ ਜਾ ਕੇ ਮਾਨਵਜੀਤ ਸਿੰਘ ਦੀ SHO ਨਵਦੀਪ ਸਿੰਘ ਨਾਲ ਫੋਨ ਤੇ ਗੱਲ ਹੋਈ। ਜਿਨ੍ਹਾਂ ਨੇ ਬਹੁਤ ਜ਼ਲੀਲ ਕੀਤਾ ਤੇ ਮਾੜੇ ਵਤੀਰੇ ਨਾਲ ਗੱਲ ਕੀਤੀ ।
ਇਸ ਦੌਰਾਨ SHO ਨਵਦੀਪ ਸਿੰਘ ਨੇ ਉਨ੍ਹਾਂ ਨੂੰ ਥਾਣੇ ਬੁਲਾਇਆ ।ਮਾਨਵਦੀਪ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਇਸ ਕਰਕੇ ਮਾਨਵਜੀਤ ਸਿੰਘ ਉਸ ਦੇ ਦੋਸਤ ਦੀ ਮਾਤਾ ਦਵਿੰਦਰ ਕੌਰ ਤੇ ਹੋਰ ਮੋਹਤਬਰ , ਰਿਸ਼ਤੇਦਾਰ ਥਾਣੇ ਆ ਗਏ ।ਥਾਣੇ 'ਚ ਉਸ ਸਮੇ ਦੂਜੀ ਧਿਰ ਵੀ ਮੌਜੂਦ ਸੀ ਦੋਵਾਂ ਧਿਰਾਂ ਵਿਚਾਲੇ ਕਾਫੀ ਲੜਾਈ ਹੋਈ। ਇਸ ਦੌਰਾਨ ਮੁੰਡੇ ਧਿਰ ਨੇ ਸਾਡੀ ਧੀ ਪਰਮਿੰਦਰ ਕੌਰ ਨਾਲ ਗਾਲੀ ਗਲੋਚ ਕੀਤੀ ਪਰ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਥਾਣੇ ਤੋਂ ਬਾਹਰ ਭੇਜਣ ਦੀ ਬਜਾਏ ਸਾਡੇ ਪਰਿਵਾਰ ਨੂੰ ਥਾਣੇ ਤੋਂ ਬਾਹਰ ਭੇਜ ਦਿੱਤਾ ।
ਕੁਝ ਸਮੇਤ ਬਾਅਦ ਪੁਲਿਸ ਅਧਿਕਾਰੀ ਮਾਨਵਜੀਤ ਸਿੰਘ ਨੂੰ SHO ਨਵਦੀਪ ਸਿੰਘ ਨੇ ਆਪਣੇ ਕੋਲ ਬੁਲਾਇਆ, ਕੁਝ ਮਿੰਟਾ ਬਾਅਦ ਉਨ੍ਹਾਂ ਦੇ ਕਮਰੇ 'ਚੋ ਚੀਕਾਂ ਦੀ ਆਵਾਜ਼ ਆਉਣ ਤੇ ਪਰਿਵਾਰਿਕ ਮੈਬਰਾਂ ਨੇ ਦੇਖਿਆ ਕਿ ਪੁਲਿਸ ਅਧਿਕਾਰੀਆਂ ਨੇ ਮਾਨਵਜੀਤ ਸਿੰਘ ਦੇ ਥੱਪੜ ਮਾਰ ਕੇ ਪੱਗ ਉਤਾਰ ਦਿੱਤੀ।
ਮਾਨਵਜੀਤ ਸਿੰਘ ਨੂੰ ਕਾਫੀ ਸਮੇ ਤੱਕ ਪੁਲਿਸ ਵਲੋਂ ਹਵਾਲਾਤ 'ਚ ਬੰਦ ਕਰਕੇ ਰੱਖਿਆ ਗਿਆ। ਅਗਲੇ ਦਿਨ ਮਾਨਵਜੀਤ ਸਿੰਘ ਦੀ ਜ਼ਮਾਨਤ ਹੋ ਗਈ ਤੇ ਘਰ ਆ ਗਿਆ। ਉਸ ਦਿਨ ਸਵੇਰੇ ਜਸ਼ਨਬੀਰ ਸਿੰਘ ਘਰੋਂ ਬਿਨਾਂ ਦੱਸੇ ਚਲਾ ਗਿਆ । ਮਾਨਵਜੀਤ ਸਿੰਘ ਨੇ ਜਸ਼ਨਬੀਰ ਸਿੰਘ ਨੂੰ ਫਿਨ ਕੀਤਾ ਤਾਂ ਉਸ ਨੇ ਕਿਹਾ SHO ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ। ਮੇਰਾ ਜੀਅ ਕਰਦਾ ਹੈ ਕਿ ਮੈ ਦਰਿਆ 'ਚ ਛਾਲ ਮਾਰ ਕੇ ਮਰ ਜਾਵਾ।
ਇਸ ਤੋਂ ਬਾਅਦ ਉਸ ਨੇ ਫੋਨ ਬੰਦ ਕਰ ਦਿੱਤਾ, ਜਦੋ ਮਾਨਵਜੀਤ ਸਿੰਘ ਨੇ ਮੋਕੇ 'ਤੇ ਪਹੁੰਚ ਦੇਖਿਆ ਤਾਂ ਉਸ ਨੇ ਬਿਆਸ ਦਰਿਆ ਤੇ ਬਣੇ ਪੁੱਲ ਤੋਂ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਮਾਨਵਜੀਤ ਸਿੰਘ ਨੇ ਵੀ ਛਾਲ ਮਾਰ ਦਿੱਤੀ ।ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।