ਉਨਟਾਰੀਓ (ਆਨ ਆਰ ਆਈ ਮੀਡਿਆ) : 16 ਲੱਖ ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸ਼ਕਤੀਸ਼ਾਲੀ ਸੂਰਜੀ ਤੂਫਾਨ ਧਰਤੀ ਵੱਲ ਵੱਧ ਰਿਹਾ ਹੈ ਤੇ ਇਹ ਐਤਵਾਰ ਜਾਂ ਸੋਮਵਾਰ ਨੂੰ ਧਰਤੀ ਨਾਲ ਖਹਿ ਜਾਵੇਗਾ।ਸਪੇਸਵੈਦਰ ਡਾਟ ਕਾਮ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਤੂਫਾਨ ਸੂਰਜ ਦੇ ਵਾਯੂਮੰਡਲ ਤੋਂ ਆਇਆ ਹੈ। ਇਹ ਧਰਤੀ ਦੇ ਚੁੰਬਕੀ ਖੇਤਰ 'ਤੇ ਮਹੱਤਵਪੂਰਣ ਪ੍ਰਭਾਵ ਪਾਏਗਾ।
ਸਪੇਸਵੈਦਰ ਡਾਟ ਕਾਮ ਨੇ ਕਿਹਾ ਹੈ ਕਿ ਸੂਰਜੀ ਤੂਫਾਨ ਕਾਰਨ ਧਰਤੀ ਦਾ ਬਾਹਰੀ ਵਾਤਾਵਰਣ ਗਰਮ ਹੋ ਸਕਦਾ ਹੈ, ਜਿਸ ਦਾ ਸਿੱਧਾ ਸੈਟੇਲਾਈਟ ਉੱਤੇ ਅਸਰ ਪੈ ਸਕਦਾ ਹੈ। ਇਸ ਨਾਲ ਜੀਪੀਐੱਸ ਨੈਵੀਗੇਸ਼ਨ, ਮੋਬਾਈਲ ਫੋਨ ਸਿਗਨਲ ਅਤੇ ਸੈਟੇਲਾਈਟ ਟੀਵੀ ਪ੍ਰਭਾਵਿਤ ਹੋ ਸਕਦੇ ਹਨ। ਇਸ ਨਾਲ ਬਿਜਲੀ ਦੀਆਂ ਤਾਰਾਂ ’ਚ ਕਰੰਟ ਵੱਧ ਕੇ ਟ੍ਰਾਂਸਫਾਰਮਰਾਂ ਨੂੰ ਵੀ ਉਡਾ ਸਕਦਾ ਹੈ।
ਸਪੇਸਵੈਦਰ ਡਾਟ ਦੇ ਅਨੁਸਾਰ ਇਸ ਸੂਰਜੀ ਤੂਫਾਨ ਨੂੰ ਨਾਸਾ ਵਲੋਂ 'X1.5-' ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਐਕਸ-ਕਲਾਸ ਸਭ ਤੋਂ ਤਾਕਤਵਰ ਸ਼੍ਰੇਣੀ ਵਿਚ ਗਿਣਿਆ ਜਾਂਦਾ ਹੈ । ਜਿਸ ਵਿਚ 'X2' ਸੱਬ ਤੋਂ ਖਤਰਨਾਕ ਮਨਯਾ ਜਾਂਦਾ ਹੈ।ਸੂਰਜੀ ਤੂਫਾਨ ਦੇ ਕਾਰਨ, ਉੱਤਰੀ ਜਾਂ ਦੱਖਣੀ ਧਰੁਵ 'ਤੇ ਰਹਿਣ ਵਾਲੇ ਲ਼ੋਕ ਰਾਤ ਨੂੰ ਸੁੰਦਰ 'celestial lightning (auroras)' ਨਜ਼ਾਰੇ ਲੈਣਗੇ।
ਸੂਰਜੀ ਤੂਫ਼ਾਨ ਦਾ ਇਤਿਹਾਸ
ਜਿਕਰਯੋਗ ਹੈ ਕੀ ਮਾਰਚ 1989 ਸੂਰਜੀ ਤੂਫਾਨ ਨੇ ਦੁਨੀਆਂ 'ਚ ਭਾਰੀ ਤਬਾਹੀ ਮਚਾਈ ਸੀ। ਜਿਸ ਨਾਲ ਕੈਨੇਡਾ ਦੇ 'Hydro-Québec's electricity' ਵਿਚ ਨੋ ਘੰਟੇ ਵਾਸਤੇ ਬੱਤੀ ਗੁਲ ਰਹੀ।