ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਿਸ਼ਵ ਕੱਪ ਨੂੰ ਲੈ ਕੇ ਬੀਸੀਸੀਆਈ ਨੇ ਖਿਡਾਰੀਆਂ ਨੂੰ ਆਈਪੀਐੱਲ ਦੌਰਾਨ ਵੀ ਫਿਟਨੈਸ ਪਲਾਨ ਦਾ ਪਾਲਣ ਕਰਨ ਦੀ ਹਦਾਇਤ ਕੀਤੀ ਹੈ ਤਾਂ ਜੋ ਬੇਲੋੜੇ ਟੁੱਟਣ ਅਤੇ ਸੱਟਾਂ ਤੋਂ ਬਚਿਆ ਜਾ ਸਕੇ। ਖਿਡਾਰੀਆਂ ਲਈ ਇਹ ਯੋਜਨਾ ਨੈਸ਼ਨਲ ਕ੍ਰਿਕਟ ਅਕੈਡਮੀ ਨੇ ਤਿਆਰ ਕੀਤੀ ਹੈ।
BCCI ਨੇ IPL ਦੀਆਂ ਸਾਰੀਆਂ ਟੀਮਾਂ ਨੂੰ ਕਿਹਾ ਹੈ ਕਿ ਇਸ ਵਾਰ ਫਿਟਨੈਸ ਪ੍ਰਬੰਧਨ ਵਿੱਚ ਐਨਸੀਏ ਦੀ ਸਿੱਧੀ ਭੂਮਿਕਾ ਹੋਵੇਗੀ। ਐਨਸੀਏ ਦੇ ਮੁਖੀ ਵੀਵੀਐਸ ਲਕਸ਼ਮਣ ਆਉਣ ਵਾਲੇ ਟੀ-20 ਵਿਸ਼ਵ ਕੱਪ ਅਤੇ 2023 ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਵਿੱਚ ਖੇਡਣ ਵਾਲੇ ਖਿਡਾਰੀਆਂ ਦੀ ਫਿਟਨੈਸ ਦੀ ਨਿਗਰਾਨੀ ਕਰਨਗੇ। ।
BCCI ਫਿਟਨੈੱਸ ਨੂੰ ਲੈ ਕੇ ਸਖ਼ਤ ਕਿਉਂ?
ਦੋ ਸਾਲ ਪਹਿਲਾਂ ਜਦੋਂ ਰੋਹਿਤ ਸ਼ਰਮਾ ਨੇ ਹੈਮਸਟ੍ਰਿੰਗ ਦੀ ਸੱਟ ਕਾਰਨ ਟੀ-20 ਤੇ ਵਨਡੇ ਤੋਂ ਬ੍ਰੇਕ ਲਿਆ ਸੀ ਤੇ ਇੱਕ ਦਿਨ ਬਾਅਦ ਉਹ ਆਈਪੀਐਲ ਦੇ ਫਾਈਨਲ ਵਿੱਚ ਦਾਖਲ ਹੋਇਆ ਸੀ ਤਾਂ ਕਈ ਸਵਾਲ ਖੜ੍ਹੇ ਹੋਏ ਸਨ। BCCI ਭਵਿੱਖ ਵਿੱਚ ਅਜਿਹੀ ਸਥਿਤੀ ਤੋਂ ਬਚਣ ਲਈ ਇਸ ਫਿਟਨੈਸ ਯੋਜਨਾ ਉੱਤੇ ਕੰਮ ਕਰਨਾ ਚਾਹੁੰਦਾ ਹੈ।