by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕਰੇਨ 'ਚ ਫਸੇ ਭਾਰਤੀਆਂ ਲਈ ਭਾਰਤ ਸਰਕਾਰ ਨੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਨਵੀਂ ਐਡਵਾਈਜ਼ਰੀ ਮੁਤਾਬਕ, ਉੱਥੇ ਫਸੇ ਲੋਕਾਂ ਨੂੰ ਬਾਰਡਰ ਏਰੀਆ 'ਚ ਨਾ ਜਾਣ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ।
ਯੂਕਰੇਨ 'ਚ ਫਸੇ ਭਾਰਤੀਆਂ ਦੀ ਵਾਪਸੀ ਹੁਣ ਸ਼ੁਰੂ ਹੋ ਗਈ ਹੈ। ਰੋਮਾਨੀਆ ਰਸਤੇ ਇਨ੍ਹਾਂ ਸਾਰਿਆਂ ਨੂੰ ਦੇਸ਼ ਵਾਪਸ ਲਿਆਂਦਾ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਸੀ ਕਿ ਪੋਲੈਂਡ ਤੇ ਹੰਗਰੀ ਰਸਤੇ ਸਾਰਿਆਂ ਨੂੰ ਬਾਹਰ ਕੱਢਿਆ ਜਾਵੇਗਾ। ਜਾਣਕਾਰੀ ਅਨੁਸਾਰ ਯੂਕਰੇਨ 'ਚ ਹੁਣ 18,000 ਦੇ ਕਰੀਬ ਭਾਰਤੀ ਫਸੇ ਹੋਏ ਹਨ। ਇਸੇ ਕਾਰਨ ਭਾਰਤ ਸਰਕਾਰ ਵੱਲੋਂ ਰੈਸਕਿਊ ਮਿਸ਼ਨ ਤੇਜ਼ ਕੀਤਾ ਜਾ ਰਿਹਾ ਹੈ।