ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਤੋਂ ਇਕ ਮਾਮਲਾ ਸਾਹਮਣੇ ਆਇਆ, ਜਿਥੇ ਮੁੰਬਈ ਦੇ ਕਾਦਿਵਾਲੀ ਦੀਆਂ ਜੁੜਵਾ ਭੈਣਾਂ ਨੇ ਇੱਕ ਇਹ ਮੁੰਡੇ ਨਾਲ ਵਿਆਹ ਕਰਵਾਇਆ ਹੈ। ਇਸ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ। ਵੀਡੀਓ 'ਚ ਦੇਖਿਆ ਜਾ ਰਿਹਾ ਜੁੜਵਾ ਭੈਣਾਂ ਹੋਣ ਵਾਲੇ ਜੀਵਨਸਾਥੀ ਨੂੰ ਜੈਮਾਲਾ ਪਾ ਰਹੀਆਂ ਹਨ। ਇਸ ਵੀਡੀਓ 'ਤੇ ਸੋਸ਼ਲ ਮੀਡੀਆ ਉੱਤੇ ਲੋਕਾਂ ਵਲੋਂ ਆਪਣੀ -ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।
ਦੋਵਾਂ ਨੇ ਆਪਣੇ ਮਾਪਿਆਂ ਦੀ ਮਰਜ਼ੀ ਨਾਲ ਇਕ ਮੁੰਡੇ ਨਾਲ ਵਿਆਹ ਕਰਵਾਇਆ ਹੈ। ਇਸ ਵਿਆਹ ਲਈ ਮੁੰਡੇ ਦੇ ਘਰ ਵਾਲਿਆਂ ਨੇ ਵੀ ਸਹਿਮਤੀ ਦਿੱਤੀ ਸੀ। ਜਾਣਕਾਰੀ ਅਨੁਸਾਰ ਦੇਵੇ ਭੈਣਾਂ ਕਾਫੀ ਸਮੇ ਤੋਂ ਅਤੁਲ ਨੂੰ ਜਾਣਦੀਆ ਸੀ। ਇਕ ਵਾਰ ਜਦੋ ਉਨ੍ਹਾਂ ਨੇ ਪਿਤਾ ਬਿਮਾਰ ਹੋ ਗਏ ਤਾਂ ਅਤੁਲ ਨੇ ਹੀ ਆਪਣੀ ਕਾਰ 'ਚ ਉਨ੍ਹਾਂ ਦੇ ਪਿਤਾ ਨੂੰ ਹਸਪਤਾਲ ਪਹੁੰਚਾਇਆ ਸੀ ।ਹਾਲਾਂਕਿ ਇਨ੍ਹਾਂ ਦੇ ਪਿਤਾ ਹੁਣ ਇਸ ਦੁਨੀਆਂ 'ਚ ਨਹੀ ਹੈ। ਦੋਵਾਂ ਨੂੰ ਅਤੁਲ ਨਾਲ ਜਾਣ- ਪਛਾਣ ਤੋਂ ਬਾਅਦ ਪਿਆਰ ਹੋ ਗਿਆ। ਇਸ ਤੋਂ ਬਾਅਦ ਦੋਵੇ ਨੇ ਇਕੱਠੇ ਵਿਆਹ ਕਰਨ ਦਾ ਫੈਸਲਾ ਕੀਤਾ ।