ਜਲੰਧਰ : ਸਟੇਸ਼ਨ 'ਤੇ ਇਕ ਯਾਤਰੀ ਲਗਾਤਾਰ ਚੀਖ ਰਿਹਾ ਸੀ। ਕੋਈ ਤਾਂ ਟਰੇਨ ਰੋਕੋ, ਅੰਦਰ ਮੇਰੇ ਬੱਚੇ ਹਨ। ਦਰਅਸਲ, ਜਲੰਧਰ ਰੇਲਵੇ ਸਟੇਸ਼ਨ 'ਤੇ ਉਸ ਸਮੇਂ ਅਜੀਬ ਸਥਿਤੀ ਪੈਦਾ ਹੋ ਗਈ ਜਦੋਂ ਦਿੱਲੀ ਤੋਂ ਅੰਮ੍ਰਿਤਸਰ ਜਾ ਰਿਹਾ ਇਕ ਯਾਤਰੀ ਸ਼ਤਾਬਦੀ ਦੇ ਆਟੋਮੈਟਿਕ ਗੇਟ ਬੰਦ ਹੋਣ ਕਾਰਨ ਟਰੇਨ 'ਚ ਨਹੀਂ ਚੜ ਪਾਇਆ ਤੇ ਗੱਡੀ ਚੱਲ ਪਈ। ਉਨ੍ਹਾਂ ਦੀ ਆਵਾਜ਼ ਸੁਣ ਕੇ ਆਰਪੀਐੱਫ ਦੇ ਜਵਾਨਾਂ ਨੇ ਟਰੇਨ ਦੇ ਗਾਰਡ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਕੁਝ ਦੂਰੀ 'ਤੇ ਟਰੇਨ ਨੂੰ ਰੋਕਿਆ ਗਿਆ ਤੇ ਉਹ ਯਾਤਰੀ ਟਰੇਨ 'ਚ ਸਵਾਰ ਹੋ ਸਕਿਆ। ਜਾਣਕਾਰੀ ਮੁਤਾਬਿਕ ਯਾਤਰੀ ਟਰੇਨ ਤੋਂ ਕੁਝ ਲੈਣ ਲਈ ਅਜੇ ਉਤਰਿਆ ਹੀ ਸੀ ਕਿ ਟ੍ਰੇਨ ਚੱਲ ਪਈ।
ਜਦੋਂ ਤਕ ਉਹ ਟਰੇਨ 'ਚ ਵਾਪਸ ਚੜ੍ਹਦਾ ਦਰਵਾਜ਼ੇ ਆਪਣੇ-ਆਪ ਬੰਦ ਹੋ ਗਏ। ਦਰਅਸਲ, ਸ਼ਤਾਬਦੀ 'ਚ ਤੇਜਜਸ ਦੇ ਕੋਚ ਲਗਾਏ ਗਏ ਹਨ ਜੋ ਗੱਡੀ ਰੁਕਣ ਤੇ ਚੱਲਣ 'ਤੇ ਆਪਣੇ-ਆਪ ਖੁੱਲ੍ਹਦੇ ਤੇ ਬੰਦ ਹੁੰਦੇ ਹਨ। ਇਸੇ ਕਾਰਨ ਉਹ ਯਾਤਰੀ ਚੱਲਦੇ ਸਮੇਂ ਦਰਵਾਜ਼ੇ ਬੰਦ ਹੋਣ ਕਾਰਨ ਟਰੇਨ 'ਚ ਨਹੀਂ ਚੜ੍ਹ ਸਕਿਆ। ਟਰੇਨ ਜਾਂਦੀ ਦੇਖ ਉਹ ਲਗਾਤਾਰ ਉਸ ਨੂੰ ਰੋਕਣ ਲਈ ਬੋਲਦਾ ਰਿਹਾ ਕਿਉਂਕਿ ਉਸ ਟਰੇਨ 'ਚ ਉਸ ਦੇ ਬੱਚੇ ਸਨ।