
ਚੰਡੀਗੜ੍ਹ (ਰਾਘਵ) : ਪੰਜਾਬ ਯੂਨੀਵਰਸਿਟੀ ਦੇ ਵੀ. ਸੀ. ਪ੍ਰੋ. ਰੇਨੂ ਵਿਗ ਨੇ ਯੂ. ਆਈ. ਈ. ਟੀ. ਦੇ ਵਿਦਿਆਰਥੀ ਆਦਿੱਤਿਆ ਠਾਕੁਰ ਦੀ ਦੁਖਦਾਈ ਅਤੇ ਬੇਵਕਤੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਆਦਿੱਤਿਆ ਨੂੰ ਇੱਕ ਪ੍ਰਤਿਭਾਸ਼ਾਲੀ ਅਤੇ ਹੋਣਹਾਰ ਵਿਦਿਆਰਥੀ ਦੱਸਦਿਆਂ ਪ੍ਰੋ. ਰੇਣੂ ਵਿੱਗ ਨੇ ਕਿਹਾ ਕਿ ਪੀ. ਯੂ. ਭਾਈਚਾਰੇ ਲਈ ਬਹੁਤ ਵੱਡਾ ਨੁਕਸਾਨ ਹੈ। ਇਸ ਮੁਸ਼ਕਲ ਸਮੇਂ ਦੌਰਾਨ ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਆਦਿੱਤਿਆ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਹਨ। ਪੀ. ਯੂ. ਵਿਦਿਆਰਥੀ ਭਲਾਈ ਦੇ ਡੀਨ ਪ੍ਰੋ. ਅਮਿਤ ਚੌਹਾਨ ਨੇ ਆਪਣੇ ਸ਼ੋਕ ਸੰਦੇਸ਼ ਵਿਚ ਕਿਹਾ ਕਿ ਸਤਿਕਾਰ ਵਜੋਂ, ਯੂਨੀਵਰਸਿਟੀ 'ਚ ਸਾਰੇ ਸੱਭਿਆਚਾਰਕ ਸਮਾਗਮ, ਪ੍ਰੋਗਰਾਮ ਅਤੇ ਗਤੀਵਿਧੀਆਂ ਅਗਲੇ ਨੋਟਿਸ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ, ਅਕਾਦਮਿਕ ਪ੍ਰੋਗਰਾਮ ਅਤੇ ਗਤੀਵਿਧੀਆਂ ਪਿਛਲੇ ਸ਼ਡਿਊਲ ਅਨੁਸਾਰ ਜਾਰੀ ਰਹਿਣਗੀਆਂ।
ਪੀ. ਯੂ. ਬੁਲਾਰੇ ਨੇ ਕਿਹਾ ਕਿ ਪੀ. ਯੂ. ਪ੍ਰਸ਼ਾਸਨ ਪੁਲਸ ਅਤੇ ਆਦਿੱਤਿਆ ਦੇ ਪਰਿਵਾਰ ਨਾਲ ਸੰਪਰਕ ਵਿਚ ਹਨ ਅਤੇ ਹਰ ਲੋੜੀਂਦੀ ਸਹਾਇਤਾ ਯਕੀਨੀ ਬਣਾ ਰਿਹੇ ਹਨ। ਪ੍ਰਸ਼ਾਸਨ ਨੂੰ ਉਮੀਦ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਕਾਨੂੰਨੀ ਸਜ਼ਾਵਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਨਾਲ ਹੀ ਪੀ. ਯੂ. ਬਾਕੀ 3 ਜ਼ਖਮੀ ਵਿਦਿਆਰਥੀਆਂ ਦੇ ਇਲਾਜ ’ਤੇ ਵੀ ਨਜ਼ਰ ਰੱਖ ਰਿਹਾ ਹੈ।