ਸ਼੍ਰੀਨਗਰ (ਆਫਤਾਬ ਅਹਿਮਦ)- 434 ਕਿਲੋਮੀਟਰ ਲੰਬਾ ਸ਼੍ਰੀਨਗਰ-ਲੇਹ ਨੈਸ਼ਨਲ ਹਾਈਵੇਅ, ਕਸ਼ਮੀਰ ਨੂੰ ਲੱਦਾਖ ਨਾਲ ਜੋੜਨ ਵਾਲੀ ਇਕ ਮਾਤਰ ਸੜਕ ਨੂੰ ਕਰੀਬ 5 ਮਹੀਨਿਆਂ ਬਾਦ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਕਸ਼ਮੀਰ ਨੂੰ ਲੱਦਾਖ ਨਾਲ ਜੋੜਨ ਵਾਲੀ ਇਹ ਇਕ ਮਾਤਰ ਸੜਕ ਖੁੱਲ੍ਹ ਗਈ ਹੈ ਜੋ ਕਿ ਦਸੰਬਰ 2020 ਤੋਂ ਬੰਦ ਸੀ। ਬੋਰਡਰ ਰੋਡਜ਼ ਸੰਸਥਾ ਦੇ ਕਰਮਚਾਰੀ ਪਿਛਲੇ ਇਕ ਮਹੀਨੇ ਤੋਂ ਇਸ ਸੜਕ ਨੂੰ ਖੋਹਲਣ ਲਈ ਕੰਮ ਕਰ ਰਹੇ ਸਨ। ਤੁਹਾਨੂੰ ਦਸਣਾ ਜ਼ਰੂਰੀ ਹੈ ਕਿ ਇਹ ਸੜਕ ਲਦਾਖ ਦੇ ਲੋਕਾਂ ਦੇ ਨਾਲ-ਨਾਲ ਖਾਸ ਕਰਕੇ ਭਾਰਤੀ ਸੈਨਾ
ਲਈ ਵੀ ਬਹੁਤ ਮਹੱਤਵਪੂਰਨ ਹੈ। ਇਸਦੇ ਨਾਲ ਹੀ ਸਾਲ ਵਿਚ ਔਸਤਨ 150 ਦਿਨਾਂ ਲਈ ਬੰਦ ਰਹਿਣ ਵਾਲਾ ਮਸ਼ਹੂਰ ਜ਼ੋਜੀਲਾ ਪਾਸ ਆਪਣੇ ਮਿੱਥੇ ਸਮੇ ਯਾਨੀ ਕਿ 22 ਅਪ੍ਰੈਲ ਤੋਂ ਪਹਿਲਾਂ ਬੀਆਰਓ ਦੁਆਰਾ ਖੋਲ੍ਹਿਆ ਗਿਆ।



