ਸ਼੍ਰੀਲੰਕਾ ਸੀਰੀਅਲ ਬਲਾਸਟ : ਸੋਸ਼ਲ ਮੀਡੀਆ ‘ਤੇ ਪੂਰੀ ਤਰ੍ਹਾਂ ਬੈਨ, ਲਗਾ ਕਰਫਿਊ

by mediateam

ਕੋਲੰਬੋ (ਵਿਕਰਮ ਸਹਿਜਪਾਲ) : ਸ਼੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਬੈਨ ਲਗਾ ਦਿੱਤਾ ਗਿਆ ਹੈ। ਫੇਸਬੁੱਕ, ਵ੍ਹਾਟਸਐਪ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਉਥੇ ਹੀ ਸ਼ਾਮ 6 ਵਜੇ ਤੋਂ ਪੂਰੀ ਰਾਜਧਾਨੀ 'ਚ ਕਰਫਿਊ ਲੱਗੇਗਾ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਾਹਤ ਬਚਾਅ ਕਾਰਜ ਵੀ ਅਜੇ ਜਾਰੀ ਹਨ। ਸ਼੍ਰੀਲੰਕਾ ਦੀ ਸਰਕਾਰ ਨੇ ਐਤਵਾਰ ਨੂੰ ਸ਼ਾਮ 6 ਵਜੇ ਤੋਂ ਸੋਮਵਾਰ ਦੀ ਸਵੇਰ 6 ਵਜੇ ਤੱਕ ਸਮੁੱਚੇ ਦੇਸ਼ ਵਿਚ ਕਰਫਿਊ ਐਲਾਨ ਦਿੱਤਾ। 

ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਇਕ ਰਿਹਾਇਸ਼ੀ ਕੰਪਲੈਕਸ ਵਿਚ 8ਵੇਂ ਧਮਾਕੇ ਦੀ ਖਬਰ ਹੈ। ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਚ ਚਿੜੀਆਘਰ ਨੇੜੇ ਇਕ ਹੋਟਲ ਵਿਚ ਇਕ ਹੋਰ ਧਮਾਕਾ ਹੋਇਆ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਕੋਲੰਬੋ ਪੁਲਸ ਮੁਤਾਬਕ 4 ਚਰਚ ਸਣੇ 2 ਪੰਜ ਤਾਰਾ ਹੋਟਲਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਪੁਲਸ ਮੁਤਾਬਕ 8-45 ਵਜੇ ਪਹਿਲਾ ਧਮਾਕਾ ਹੋਇਆ। 

ਲਗਾਤਾਰ ਕਈ ਥਾਵਾਂ 'ਤੇ ਹੋਏ ਧਮਾਕਿਆਂ ਕਾਰਨ ਅਫਰਾ-ਤਫਰੀ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਫਾਇਰ ਬ੍ਰਿਗੇਡ ਸਣੇ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।