ਇੰਦੌਰ (Nri Media) : ਹੋਲਕਰ ਸਟੇਡੀਅਮ ਵਿੱਚ ਖੇਡੇ ਜਾ ਰਹੇ ਦੂਜੇ ਟੀ -20 ਮੈਚ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ 7 ਦੌੜਾ ਨਾਲ ਹਰਾ ਕੇ ਲੜੀ ਵਿੱਚ 1-0 ਨਾਲ ਬੜਤ ਬਣਾ ਲਈ ਹੈ। ਸ੍ਰੀਲੰਕਾ ਨੇ ਭਾਰਤ ਨੂੰ 143 ਦੌੜਾ ਦਾ ਟੀਚਾ ਦਿੱਤਾ ਸੀ। ਭਾਰਤੀ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੇ 32 ਗੇਂਦਾਂ ਵਿੱਚ 45 ਦੌੜਾਂ ਬਣਾਈਆਂ ਜਦਕਿ ਸ਼ਿਖਰ ਧਵਨ ਨੇ 29 ਗੇਂਦਾਂ ਵਿੱਚ 32 ਦੌੜਾਂ ਬਣਾਈਆਂ।ਇਸ ਤੋਂ ਪਹਿਲਾਂ ਸ੍ਰੀਲੰਕਾ ਦੀ ਟੀਮ ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਲਈ ਮੈਦਾਨ 'ਚ ਉਤਰੀ ਅਤੇ ਨਿਰਧਾਰਤ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਨਾਲ 142 ਦੌੜਾਂ ਬਣਾਈਆਂ।
ਮਹਿਮਾਨ ਟੀਮ ਤੋਂ ਦਾਨੁਸ਼ਕਾ ਗੁਨਾਥਿਲਾਕਾ (20) ਅਤੇ ਅਵਿਸ਼ਕਾ ਫਰਨਾਂਡਿਸ (22) ਨੇ ਪਹਿਲੇ ਵਿਕਟ ਲਈ 4.5 ਓਵਰਾਂ ਵਿੱਚ 38 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਚੰਗੀ ਸ਼ੁਰੂਆਤ ਦਿੱਤੀ।ਇਸ ਤੋਂ ਬਾਅਦ ਸ੍ਰੀਲੰਕਾ ਦੀ ਟੀਮ ਨਿਯਮਤ ਅੰਤਰਾਲਾਂ 'ਤੇ ਵਿਕਟਾਂ ਗੁਆਉਂਦੀ ਗਈ। ਆਪਣੇ ਬੱਲੇਬਾਜ਼ਾਂ ਵੱਲੋਂ ਵੱਡੀ ਸਾਂਝੇਦਾਰੀ ਦੀ ਘਾਟ ਕਾਰਨ, ਮਹਿਮਾਨ ਟੀਮ ਵੱਡੇ ਸਕੋਰ ਵੱਲ ਨਹੀਂ ਵੱਧ ਸਕੀ ਅਤੇ ਇਹ ਸਿਰਫ 142 ਦੌੜਾਂ ਤੱਕ ਹੀ ਪਹੁੰਚ ਸਕੀ। ਸ੍ਰੀਲੰਕਾ ਲਈ ਕੁਸ਼ਲ ਪਰੇਰਾ ਨੇ ਸਭ ਤੋਂ ਵੱਧ 34 ਦੌੜਾਂ ਬਣਾਈਆਂ।
ਉਨ੍ਹਾਂ ਨੇ 28 ਗੇਂਦਾਂ ਵਿੱਚ 3 ਛੱਕੇ ਮਾਰੇ। ਉਸ ਤੋਂ ਇਲਾਵਾ ਫਰਨਾਂਡੋ ਨੇ 16 ਗੇਂਦਾਂ ਵਿੱਚ 5 ਚੌਕੇ ਅਤੇ ਗੁਨਾਥਿਲਾਕਾ ਨੇ 21 ਗੇਂਦਾਂ ਵਿੱਚ 3 ਚੌਕੇ ਜੜੇ।ਧਨੰਜੈ ਡੀ ਸਿਲਵਾ ਨੇ 13 ਗੇਂਦਾਂ ਵਿੱਚ 2 ਚੌਕਿਆਂ ਦੀ ਮਦਦ ਨਾਲ 17 ਦੌੜਾਂ ਬਣਾਈਆਂ ਅਤੇ ਵੈਨਿੰਦੂ ਹਸਰੰਗਾ ਨੇ 10 ਗੇਂਦਾਂ ਵਿੱਚ 3 ਚੌਕਿਆਂ ਦੀ ਮਦਦ ਨਾਲ 16 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਭਾਰਤੀ ਟੀਮ ਲਈ ਸ਼ਾਰਦੂਲ ਠਾਕੁਰ ਨੇ 4 ਓਵਰਾਂ ਵਿੱਚ 23 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।ਉਸ ਤੋਂ ਇਲਾਵਾ ਕੁਲਦੀਪ ਯਾਦਵ ਨੇ 38 ਦੌੜਾਂ ਦੇ ਕੇ 2 ਵਿਕਟਾਂ ਅਤੇ ਨਵਦੀਪ ਸੈਣੀ ਨੇ 18 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਜਦਕਿ ਸੱਟ ਲੱਗਣ ਤੋਂ ਬਾਅਦ ਟੀਮ ਵਿੱਚ ਵਾਪਸੀ ਕਰਨ ਵਾਲੇ ਜਸਪ੍ਰੀਤ ਬੁਮਰਾਹ ਅਤੇ ਵਾਸ਼ਿੰਗਟਨ ਸੁੰਦਰ ਨੇ 1-1 ਵਿਕਟ ਹਾਸਲ ਕੀਤੀ।