ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਛੇੜਛਾੜ ਦੇ ਦੋਸ਼ਾਂ ਤੋਂ ਬਾਅਦ ਆਪਣਾ ਅਹੁਦਾ ਛੱਡ ਦਿੱਤਾ ਹੈ। ਉਨ੍ਹਾਂ ਨੇ ਕਿਹਾ ਜਾਂਚ ਪੂਰੀ ਹੋਣ ਤੱਕ ਇਹ ਵਿਭਾਗ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇਖਣ ਗਏ । ਉਨ੍ਹਾਂ ਨੇ ਕਿਹਾ ਤੁਸੀਂ ਸਾਰੇ ਜਾਣਦੇ ਹੋ…. ਮੇਰੀ ਛਵੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇੱਕ ਮਹਿਲਾ ਜੂਨੀਅਰ ਕੋਚ ਵਲੋਂ ਖੇਡ ਮੰਤਰੀ 'ਤੇ ਛੇੜਛਾੜ ਦੇ ਦੋਸ਼ ਲਗਾਏ ਗਏ ਹਨ। ਸੰਦੀਪ ਸਿੰਘ ਨੇ ਕਿਹਾ ਕਿ ਇਹ ਮਹਿਲਾ ਕੋਚ ਮੈਨੂੰ ਝੂਠੇ ਮਾਮਲੇ 'ਚ ਫਸਾ ਰਹੀ ਹੈ।
ਇਸ ਕਾਰਨ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਇਸ ਮਾਮਲੇ ਦੀ ਜਦੋ ਜਾਂਚ ਪੂਰੀ ਹੋ ਜਾਵੇਗੀ ਤਾਂ ਉਹ ਆਪਣੇ ਅਹੁਦੇ ਬਾਰੇ ਫੈਸਲਾ ਲੈਣਗੇ। ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਦੀ ਸਾਬਕਾ ਸਟਾਰ ਖਿਡਾਰੀ ਨੇ ਖੇਡ ਮੰਤਰੀ ਖ਼ਿਲਾਫ਼ ਮਹਿਲਾ ਕੋਚ ਨਾਲ ਛੇੜਛਾੜ ਦਾ ਮਾਮਲਾ ਦਰਜ਼ ਕਰਵਾਇਆ ਸੀ। ਮਹਿਲਾ ਕੋਚ ਨੇ ਦੋਸ਼ ਲਗਾਏ ਕਿ ਮੰਤਰੀ ਨੇ ਉਸ ਨੂੰ ਚੰਡੀਗੜ ਆਪਣੇ ਘਰ ਬੁਲਾਇਆ ਸੀ ਤੇ ਇਸ ਦੌਰਾਨ ਉਸ ਨਾਲ ਛੇੜਛਾੜ ਕੀਤੀ ।