ਓਂਟਾਰੀਓ (ਵਿਕਰਮ ਸਹਿਜਪਾਲ) : ਅੱਜ ਜਾਨਿ ਕਿ 21 ਫਰਵਰੀ ਨੂੰ ਦੁਨੀਆ ਭਰ ‘ਚ “ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ” ਮਨਾਇਆ ਜਾ ਰਿਹਾ ਹੈ।ਇਸ ਦਿਨ ਨੂੰ ਮਨਾਉਣ ਪਿੱਛੇ ਮੂਲ ਮੰਤਵ ਭਾਸ਼ਾਈ ਅਤੇ ਸੱਭਿਆਚਰਕ ਵਿਭੰਨਤਾ ਅਤੇ ਬਹੁਭਾਸ਼ਾਵਾਦ ਨੂੰ ਉਤਸ਼ਾਹਿਤ ਕਰਨਾ ਹੈ।ਇਸ ਸਾਲ ਦੇ ਮਾਂ ਬੋਲੀ ਦਿਵਸ ਦਾ ਵਿਸ਼ਾ- “Indigenous Languages as a factor in development, peace and reconciliation” ਹੈ। ਦੁਨੀਆ ਭਰ ‘ਚ ਬੋਲੀਆਂ ਜਾਣ ਵਾਲੀਆਂ 6 ਹਜ਼ਾਰ ਭਾਸ਼ਾਵਾਂ ਦਾ 43% ਹਿੱਸਾ ਖ਼ਤਰੇ ‘ਚ ਹੈ।ਬਹੁਤ ਘੱਟ ਭਾਸ਼ਾਵਾਂ ਅਜਿਹੀਆਂ ਹਨ ਜਿੰਨਾਂ ਨੂੰ ਸਿੱਖਿਆ ਪ੍ਰਣਾਲੀ ਅਤੇ ਜਨਤਕ ਖੇਤਰ ‘ਚ ਬਣਦਾ ਸਥਾਨ ਹਾਸਿਲ ਹੋਇਆ ਹੋਵੇ। ਜ਼ਿਕਰੇਖਾਸ ਹੈ ਕਿ 2019 ਨੂੰ ‘ਸਵਦੇਸੀ ਭਾਸ਼ਾਵਾਂ ਦੇ ਅੰਤਰਰਾਸ਼ਟਰੀ ਸਾਲ’ ਵੱਜੋਂ ਵੀ ਮਨਾਇਆ ਜਾਵੇਗਾ।
ਉਪ ਰਾਸ਼ਟਰਪਤੀ ਐਮ.ਵੈਂਕਿਆਂ ਨਾਇਡੂ ਨੇ ਅੱਜ ਭਾਰਤਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਆਪੋ ਆਪਣੀ ਮਾਂ ਬੋਲੀ ‘ਚ ਗੱਲਬਾਤ ਜ਼ਰੂਰ ਕਰਨ। ਦੂਜੀਆਂ ਭਾਸ਼ਾਵਾਂ ਨੂੰ ਸਿੱਖਣਾ ਗਲਤ ਨਹੀਂ ਹੈ ਪਰ ਆਪਣੀ ਮਾਂ ਬੋਲੀ ਤੋਂ ਮੁੱਖ ਮੋੜਨਾ ਸਹੀ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਂ ਬੋਲੀ ਦੇ ਜ਼ਰਿਏ ਹੀ ਅਸੀਂ ਆਪਣੀਆਂ ਭਾਵਨਾਵਾਂ ਨੂੰ ਸਹੀ ਢੰਗ ਨਾਲ ਪੇਸ਼ ਕਰ ਸਕਦੇ ਹਾਂ। ਯੂਨੇਸਕੋ ਭਾਸ਼ਾਈ ਵਿਿਭੰਨਤਾ ਨੂੰ ਸੰਭਾਲਣ ਅਤੇ ਮਾਂ ਬੋਲੀ ਅਧਾਰਿਤ ਉਪ ਭਾਸ਼ਾਈ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਲਗਭਗ 20 ਸਾਲਾਂ ਤੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾ ਰਿਹਾ ਹੈ।