Web Desk (Nri Media) : ਕੋਰੋਨਾ ਵਾਇਰਸ ਇਸ ਵੇਲੇ ਤਰਕੀਬਨ ਸਾਰੇ ਮੁਲਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਮੱਦੇਨਜ਼ਰ ਭਾਰਤ ਨੇ ਚੀਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਭਾਰਤ ਲਿਆਉਣ ਲਈ ਏਅਰ ਇੰਡੀਆ ਦਾ ਬੋਇੰਗ 747 ਜਹਾਜ਼ ਭੇਜਿਆ ਸੀ ਜੋ ਕਿ ਚੀਨ ਦੇ ਵੁਹਾਨ ਵਿੱਚ ਲੈਂਡ ਹੋ ਚੁੱਕਿਆ ਹੈ। ਜ਼ਿਕਰਕਰ ਦਈਏ ਇਸ ਜਹਾਜ਼ ਦੁਪਿਹਰ 12 ਵਜੇ ਦਿੱਲੀ ਤੋਂ ਉਡਾਨ ਭਰੀ ਸੀ ਜੋ ਕਿ ਤਕਰੀਬਨ 7 ਵਜੇ ਵੁਹਾਨ ਵਿੱਚ ਲੈਂਡ ਹੋ ਚੁੱਕਿਆ ਹੈ।
ਏਅਰ ਇੰਡੀਆ ਨੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਲੋਹਾਨੀ ਨੇ ਦੱਸਿਆ ਕਿ ਇਹ ਜਹਾਜ਼ 400 ਭਾਰਤੀਆਂ ਨੂੰ ਲੈ ਕੇ ਰਾਤ 2 ਵਜੇ ਤੱਕ ਭਾਰਤ ਵਾਪਸ ਪਰਤੇਗਾ।ਜਾਣਕਾਰੀ ਲਈ ਦੱਸ ਦਈਏ ਕਿ ਇਸ ਵਾਇਰਸ ਦੀ ਲਪੇਟ ਵਿੱਚ ਆਉਣ ਨਾਲ 212 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਜੇ ਤੱਕ 9,692 ਲੋਕਾਂ ਦੀ ਇਸ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਦੇ ਚਲਦਿਆਂ ਵਿਸ਼ਵ ਸਿਹਤ ਸਗੰਠਨ (WHO) ਨੇ ਕੌਮਾਂਤਰੀ ਐਮਰਜੈਂਸੀ ਐਲਾਨ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਐਮਰਜੈਂਸੀ ਐਲਾਨੇ ਜਾਣ ਦਾ ਮੁੱਖ ਕਾਰਨ ਵਾਇਰਸ ਨੂੰ ਦੂਜੇ ਦੇਸ਼ਾਂ ਵਿੱਚ ਫੈਲਣ ਤੋਂ ਰੋਕਣਾ ਹੈ।