ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਾਂਗਰਸੀ MP ਰਵਨੀਤ ਬਿੱਟੂ ਨੇ ਕਿਹਾ ਕਿ ਜਿਹੜੇ ਲੋਕ ਸਿੱਖਾਂ ਨੂੰ ਗੁਲਾਮ ਬੋਲ ਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਸਨ। ਹੁਣ ਜਦੋ ਉਨ੍ਹਾਂ ਦੀ ਪਤਨੀ ਨੂੰ ਏਅਰਪੋਰਟ 'ਤੇ ਵਿਦੇਸ਼ ਜਾਣ ਤੋਂ ਰੋਕਿਆ ਤਾਂ ਚੂਹੇ ਤਰਾਂ ਖੁੱਡ 'ਚੋ ਬਾਹਰ ਨਿਕਲ ਆਇਆ। ਬਿੱਟੂ ਨੇ ਕਿਹਾ ਜਦੋ ਉਸ ਦੇ ਸਾਥੀਆਂ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਤਾਂ ਉਸ ਨੇ ਇੱਕ ਵਾਰ ਵੀ ਆਵਾਜ਼ ਨਹੀ ਚੁੱਕੀ ਪਰ ਜਦੋ ਬੀਤੀ ਦਿਨੀਂ ਪਤਨੀ ਨੂੰ ਰੋਕਿਆ ਗਿਆ ਤਾਂ ਅੱਜ ਬਾਹਰ ਵੀ ਆ ਗਿਆ। ਬਿੱਟੂ ਨੇ ਕਿਹਾ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਸਮੇ ਪੁਲਿਸ ਨੇ ਗੁਰੂਦੁਆਰਾ ਸਾਹਿਬ ਦੀ ਮਰਿਆਦਾ ਦਾ ਪੂਰਾ ਧਿਆਨ ਰੱਖਿਆ। ਦੱਸਣਯੋਗ ਹੈ ਕਿ ਬੀਤੀ ਰਾਤ ਪੁਲਿਸ ਨੇ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋ ਉਸ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ । ਪਿਛਲੇ ਦਿਨੀਂ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੂੰ ਵੀ ਪੁਲਿਸ ਨੇ ਲੰਡਨ ਜਾਣ ਸਮੇ ਏਅਰਪੋਰਟ 'ਤੇ ਰੋਕਿਆ ਸੀ ।ਜਿਸ ਤੋਂ ਕਾਫੀ ਸਮੇ ਪੁੱਛਗਿੱਛ ਕੀਤੀ ਗਈ ,ਫਿਰ ਉਸ ਨੂੰ ਪਿੰਡ ਜੱਲੂਪੁਰ ਵਾਪਸ ਜਾਣ ਲਈ ਕਿਹਾ ਗਿਆ ।
by jaskamal