ਐਨ .ਆਰ. ਆਈ .ਮੀਡਿਆ :- ਸੋਨੂੰ ਸੂਦ ਨੂੰ ਚੋਣ ਕਮਿਸ਼ਨ ਨੇ ਪੰਜਾਬ ਦਾ ਸਟੇਟ ਆਈਕਨ ਨਿਯੁਕਤ ਕੀਤਾ ਹੈ , ਇਹ ਐਲਾਨ ਮੁੱਖ ਚੋਣ ਅਧਿਕਾਰੀ ਪੰਜਾਬ ਵੱਲੋਂ ਟਵਿੱਟਰ ਹੈਂਡਲ 'ਤੇ ਕੀਤਾ ਗਿਆ। ਇਸ ਵਿਚ ਲਿਖਿਆ ਸੀ, "ਲੋਕਾਂ ਦਾ ਅਸਲ ਨਾਇਕ ਅਤੇ ਪੰਜਾਬ ਸੂਬੇ ਦਾ ਹੁਣ ਆਈਕਨ - ਸੋਨੂੰ ਸੂਦ"|
ਜਿਕਰੇਖਾਸ ਹੈ ਕਿ ਇਸ ਅਦਾਕਾਰ ਨੇ ਲੋਕਾਂ ਲਈ ਭੋਜਨ ਅਤੇ ਪਨਾਹਗਾਹਾਂ ਦਾ ਪ੍ਰਬੰਧ ਕਰਕੇ ਕੋਰੋਨਵਾਇਰਸ ਲੌਕਡਾਉਨ ਦੇ ਦੌਰਾਨ ਕਈ ਪ੍ਰਵਾਸੀਆਂ ਦੀ ਸਹਾਇਤਾ ਕੀਤੀ.
ਦੂਜੇ ਪਾਸੇ ਸੋਨੂ ਸੂਦ ਹੀ ਕਹਿੰਦੇ ਨੇ ਕਿ "ਲੋਕ ਬਹੁਤ ਦਿਆਲੂ ਹਨ ਅਤੇ ਉਨ੍ਹਾਂ ਨੇ ਪਿਆਰ ਨਾਲ ਮੇਰਾ ਨਾਮ ਮਸੀਹਾ ਰੱਖਿਆ ਹੈ। ਪਰ ਮੈਂ ਸੱਚਮੁੱਚ ਮੰਨਦਾ ਹਾਂ ਕਿ ਮੈਂ ਕੋਈ ਮਸੀਹਾ ਨਹੀਂ ਹਾਂ। ਮੈਂ ਬਸ ਉਹੀ ਕੁਝ ਕਰਦਾ ਹਾਂ ਜੋ ਮੇਰਾ ਦਿਲ ਮੈਨੂੰ ਕਹਿੰਦਾ ਹੈ। ਮਨੁੱਖਾਂ ਵਜੋਂ ਹਮਦਰਦੀ ਰੱਖਣਾ ਅਤੇ ਇੱਕ ਦੂਜੇ ਦੀ ਸਹਾਇਤਾ ਕਰਨਾ ਸਾਡੀ ਜ਼ਿੰਮੇਵਾਰੀ ਹੈ |
ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਰਿਸ਼ਤਾ ਰੱਖਣ ਵਾਲੇ ਸੋਨੂ ਸੂਦ ਨੇ ਬਹੁਤ ਮਿਹਨਤ ਕਰ ਕਾਮਯਾਬੀਆਂ ਨੂੰ ਹਾਸਿਲ ਕੀਤਾ,ਤਾਮਿਲ ਪੰਜਾਬੀ, ਤੇਲਗੂ ਕਈ ਫ਼ਿਲਮ ਚ ਉਹ ਕਮ ਕਰ ਚੁੱਕੇ ਨੇ, ਫ਼ਿਲਮਾਂ ਚ ਬੇਸ਼ਕ ਉੰਨਾ ਨੇ ਜਿਵੇਂ ਦੇ ਮਰਜੀ ਰੋਲ ਨਿਭਾਏ ਹੋਣ ਪਰ ਅਸਲ ਜਿੰਦਗੀ ਚ ਉਹ ਇੱਕ ਹੀਰੋ ਨੇ , ਹੀ ਕਾਰਨ ਹੈ ਕਿ ਲੋਕ ਉੰਨਾ ਨੂੰ ਮਸੀਹਾ ਕਹਿੰਦੇ ਨੇ|