by mediateam
ਮੀਡੀਆ ਡੈਸਕ: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ 9 ਜੂਨ ਨੂੰ ਆਪਣਾ ਬਰਥਡੇ ਪਰਿਵਾਰ ਨਾਲ ਮਨਾਇਆ। ਇਸ ਦੌਰਾਨ ਸੋਨਮ ਨੇ ਇਕ ਪਾਰਟੀ ਦਾ ਆਯੋਜਨ ਵੀ ਕੀਤਾ। ਪਾਰਟੀ 'ਚ ਅਰਜੁਨ ਕਪੂਰ, ਮਲਾਇਕਾ ਅਰੌੜਾ, ਕਰਿਸ਼ਮਾ ਕਪੂਰ, ਕਰਨ ਜੌਹਰ, ਜਾਨਹਵੀ ਕਪੂਰ, ਖੁਸ਼ੀ ਕਪੂਰ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਹਾਲ 'ਚ ਇਸ ਪਾਰਟੀ ਦੀਆਂ ਅਣਦੇਖੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਲੋਕਾਂ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।
ਪਾਰਟੀ 'ਚ ਸੋਨਮ ਸਿਲਵਰ ਸਕਰਟ ਨਾਲ ਵਾਈਟ ਸ਼ਰਟ 'ਚ ਬੇਹੱਦ ਸਟਾਈਲਿਸ਼ ਨਜ਼ਰ ਆਈ। ਪਾਰਟੀ 'ਚ ਸੋਨਮ ਕਾਫੀ ਮਸਤੀ ਮੂਡ 'ਚ ਦਿਸੀ।
ਸੋਨਮ ਦੇ ਕੰਮ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਸੋਨਮ 'ਦਿ ਜੋਆ ਫੈਕਟਰ' ਫਿਲਮ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਹ ਫਿਲਮ ਸਾਲ 20 ਸਤੰਬਰ ਨੂੰ ਰਿਲੀਜ਼ ਹੋਵੇਗੀ।
More News
Vikram Sehajpal
Vikram Sehajpal
Vikram Sehajpal