ਮੁੰਬਈ - ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਅੱਜ ਨਵੇਂ ਸਾਲ ਵਾਲੇ ਦਿਨ ਆਪਣਾ 45ਵਾਂ ਜਨਮਦਿਨ ਮਨਾ ਰਹੀ ਹੈ। ਫਿਲਮਾਂ ਵਿਚ ਆਉਣ ਤੋਂ ਪਹਿਲਾਂ ਸੋਨਾਲੀ ਨੇ ਮਾਡਲਿੰਗ ਦੇ ਖੇਤਰ ਵਿਚ ਕਾਫੀ ਨਾਮ ਕਮਾਇਆ।19 ਸਾਲ ਦੀ ਉਮਰ ਵਿਚ ਸੋਨਾਲੀ ਦੀ ਪਹਿਲੀ ਫਿਲਮ ‘ਆਗ’ (1994) ਰਿਲੀਜ਼ ਹੋਈ। ਇਸ ਫਿਲਮ ਲਈ ਉਨ੍ਹਾਂ ਨੂੰ ਫਿਲਮਫੇਅਰ ਦਾ ਨਿਊ ਫੇਸ ਆਫ ਦਿ ਈਅਰ ਦਾ ਐਵਾਰਡ ਮਿਲਿਆ। ਇਸ ਸਾਲ ਸੋਨਾਲੀ ਦੀ ਇਕ ਹੋਰ ਫਿਲਮ ‘ਨਾਰਾਜ਼’ ਰਿਲੀਜ਼ ਹੋਈ।
ਸਾਲ 1996 ਵਿਚ ਸੋਨਾਲੀ ਦੀ ਫਿਲਮ ‘ਦਿਲਜਲੇ’ ਰਿਲੀਜ਼ ਹੋਈ। ਇਸ ਵਿਚ ਉਨ੍ਹਾਂ ਨਾਲ ਅਜੇ ਦੇਵਗਨ ਸਨ। ਫਿਲਮ ਸੁਪਰਹਿੱਟ ਰਹੀ। ਇਸ ਤੋਂ ਬਾਅਦ ਸੋਨਾਲੀ ਦੀਆਂ ਕਈ ਫਿਲਮਾਂ ਆਈਆਂ, ਜੋ ਸੁਪਰਹਿੱਟ ਰਹੀਆਂ ਸਨ। ਇਨ੍ਹਾਂ ਵਿਚ ਸੁਨੀਲ ਸ਼ੈੱਟੀ ਦੇ ਨਾਲ ‘ਭਾਈ’, ਆਮਿਰ ਨਾਲ ‘ਸਰਫਰੋਸ਼’ ਅਤੇ ਸ਼ਾਹਰੁਖ ਨਾਲ ‘ਡੁਪਲੀਕੇਟ’ ਵਿਚ ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ।
ਫਿਲਮਾਂ ਤੋਂ ਲੰਬੇ ਸਮੇਂ ਤੋਂ ਗਾਇਬ ਸੋਨਾਲੀ ਬੇਂਦਰੇ ਕੈਂਸਰ ਨਾਲ ਲੜਾਈ ਜਿੱਤ ਚੁੱਕੀ ਹੈ। ਸਾਲ 2018 ਵਿਚ ਪਤਾ ਲੱਗਿਆ ਸੀ ਕਿ ਸੋਨਾਲੀ ਨੂੰ ਕੈਂਸਰ ਹੈ। ਕੈਂਸਰ ਦਾ ਇਲਾਜ ਕਰਨ ਲਈ ਉਹ ਨਿਊਯਾਰਕ ਗਈ, ਜਿੱਥੇ ਕੁੱਝ ਮਹੀਨਿਆਂ ਤੱਕ ਉਨ੍ਹਾਂ ਦਾ ਇਲਾਜ ਚੱਲਿਆ। ਸੋਨਾਲੀ ਕੈਂਸਰ ਦੇ ਇਲਾਜ ਦੌਰਾਨ ਸਮੇਂ-ਸਮੇਂ ’ਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੀ ਰਹੀ ਅਤੇ ਪਲ-ਪਲ ਦੀਆਂ ਖਬਰਾਂ ਵੀ ਦਿੰਦੀ ਰਹੀ ਸੀ।
ਅਜਿਹੇ ਵਿਚ ਸੋਨਾਲੀ ਦੇ ਪਤੀ ਗੋਲਡੀ ਬਹਿਲ ਨੇ ਹਰ ਮੁਸ਼ਕਲ ਘੜੀ ਵਿਚ ਉਨ੍ਹਾਂ ਦਾ ਹੌਸਲਾ ਵਧਾਇਆ। ਸੋਨਾਲੀ ਨੇ ਦੱਸਿਆ,‘‘ਮੈਂ ਨਿਊਯਾਰਕ ਨਹੀਂ ਜਾਣਾ ਚਾਹੁੰਦੀ ਸੀ ਪਰ ਮੇਰੇ ਪਤੀ ਨੇ ਮੇਰੀ ਗੱਲ ਨਹੀਂ ਮੰਨੀ ਅਤੇ ਪੂਰੇ ਰਸਤੇ ਫਲਾਇਟ ਵਿਚ ਉਨ੍ਹਾਂ ਨਾਲ ਲੜਦੀ ਰਹੀ, ਮੈਂ ਕਿਹਾ ਅਜਿਹਾ ਕਿਉਂ ਕਰ ਰਹੇ ਹੋ ? ਮੈਂ ਕਿਹਾ ਭਾਰਤ ਵਿਚ ਵੀ ਚੰਗੇ ਡਾਕਟਰ ਹਨ, ਫਿਰ ਮੈਨੂੰ ਉੱਥੇ ਕਿਉਂ ਲੈ ਜਾ ਰਹੇ ਹੋ ?’’
ਸੋਨਾਲੀ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਹੈ। ਉਹ ਆਖਰੀ ਵਾਰ ਸਾਲ 2013 ਵਿਚ ਫਿਲਮ ‘ਵੰਸ ਅਪਾਨ ਆ ਟਾਇਮ ਇਨ ਮੁੰਬਈ ਦੁਬਾਰਾ’ ਵਿਚ ਕੈਮਿਊ ਰੋਲ ਵਿਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹ ਬਾਲੀਵੁੱਡ ਤੋਂ ਦੂਰ ਹੋ ਗਈ। ਕੁੱਝ ਸਮਾਂ ਪਹਿਲਾਂ ਸੋਨਾਲੀ ਨੇ ਇਕ ਪੋਸਟ ਸ਼ੇਅਰ ਕਰਕੇ ਦੱਸਿਆ ਸੀ ਕਿ ਉਹ ਸੈੱਟ ’ਤੇ ਵਾਪਸ ਆਈ ਹੈ।
ਸੋਨਾਲੀ ਨੇ ਲਿਖਿਆ ਸੀ,‘‘ਲੰਬੇ ਆਰਾਮ ਤੋਂ ਬਾਅਦ ਸੈੱਟ ’ਤੇ ਵਾਪਸ ਆ ਰਹੀ ਹਾਂ। ਫਿਰ ਤੋਂ ਕੰਮ ’ਤੇ ਵਾਪਸ ਆ ਕੇ ਅਜੀਬ ਜਿਹਾ ਅਹਿਸਾਸ ਹੋ ਰਿਹਾ ਹੈ। ਮੇਰੇ ਕੋਲ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰਨ ਲਈ ਸ਼ਬਦ ਹੀ ਨਹੀਂ ਹੈ। ਕੈਮਰੇ ਨੂੰ ਦੁਬਾਰਾ ਫੇਸ ਕਰਨਾ ਇਕ ਵੱਖਰਾ ਜਿਹਾ ਅਨੁਭਵ ਹੈ।’’