ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਸ਼ੇ ਵਿਚ ਫਸੇ ਨੌਜਵਾਨ ਨੇ ਨਸ਼ੇ ਲਈ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਪਿੰਡ ਕਲਿਆਣ 'ਚ ਇੱਕ ਨਸ਼ੇੜੀ ਪੁੱਤ ਨੇ ਆਪਣੀ ਮਾਂ 'ਤੇ ਕਹੀ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਉਕਿ ਉਸ ਦੀ ਮਾਂ ਨੇ ਨਸ਼ੇ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ 15 ਦਿਨ ਪਹਿਲਾਂ ਮਹਿਲਾ ਨੂੰ ਜਖ਼ਮੀ ਹਾਲਤ 'ਚ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਨਿਹਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਗੁਰਦੀਪ ਸਿੰਘ ਉਸ ਦਾ ਪੁੱਤ ਹੈ, ਜੋ ਕਿ ਨਸ਼ੇ ਦਾ ਆਦੀ ਹੈ, ਉਹ ਕੋਈ ਕੰਮ ਨਹੀ ਕਰਦਾ । ਇਸ ਲਈ ਉਸ ਨੂੰ ਤੇ ਉਸ ਦੀ ਪਤਨੀ ਚਰਨਜੀਤ ਕੌਰ ਨੂੰ ਨਸ਼ਾ ਖਰੀਦਣ ਲਈ ਪੈਸੇ ਦੇਣ ਲਈ ਪ੍ਰੇਸ਼ਾਨ ਕਰਦਾ ਸੀ। ਨਿਹਾਲ ਸਿੰਘ ਨੇ ਕਿਹਾ ਅਸੀਂ ਗੁਰਦੀਪ ਸਿੰਘ ਨੂੰ ਨਸ਼ਾ ਛੁਡਵਾਉਣ ਲਈ ਕੇਂਦਰ ਵੀ ਭੇਜਿਆ ਸੀ । ਬੀਤੀ ਦਿਨੀਂ ਨਸ਼ੇ ਲਈ ਪੈਸੇ ਲੈਣ ਲਈ ਉਹ ਉਸ ਦੀ ਪਤਨੀ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ, ਜਦੋ ਉਸ ਦੀ ਪਤਨੀ ਚਰਨਜੀਤ ਕੋਈ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਘਰ ਵਿੱਚ ਪਈ ਕਹੀ ਨਾਲ ਉਸ 'ਤੇ ਹਮਲਾ ਕਰ ਦਿੱਤਾ ।ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਈ ਤੇ ਇਲਾਜ਼ ਲਈ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ।ਉੱਥੇ ਅੱਜ ਉਸ ਦੀ ਇਲਾਜ਼ ਦੌਰਾਨ ਮੌਤ ਹੋ ਗਈ ।