ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਬੜੇਵਾਲ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁਝ ਨੌਜਵਾਨਾਂ ਨੇ ਇੱਕ ਕੋਰੀਅਰ ਬੁਆਏ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ ਹੈ। ਨੌਜਵਾਨਾਂ ਨੇ ਕੁੱਟਮਾਰ ਦੌਰਾਨ ਉਸ ਦੇ ਅੱਗੇ ਰਿਵਾਲਵਰ ਵੀ ਤਾਣੀ । ਇਹ ਸਾਰੀ ਘਟਨਾ ਇਕ ਘਰ ਦੇ ਬਾਹਰ ਲੱਗੇ CCTV ਕਮਰੇ 'ਚ ਕੈਦ ਹੋ ਗਈ। ਜਖ਼ਮੀ ਨੌਜਵਾਨ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਕੋਰੀਅਰ ਡਲਿਵਰੀ ਕਰਨ ਲਈ ਪਚਸ਼ੀਲ ਵਿਹਾਰ 'ਚ ਆਇਆ ਸੀ।
ਜਿਸ ਘਰ 'ਚ ਉਹ ਕੋਰੀਅਰ ਦੇਣ ਗਿਆ ਸੀ, ਉੱਥੇ ਦੇ ਲੋਕਾਂ ਨੇ ਕੋਰੀਅਰ ਖੋਲ੍ਹ ਲਿਆ ਸੀ ਪਰ ਕੋਰੀਅਰ ਬੁਆਏ ਨੂੰ ਪੈਸੇ ਨਹੀਂ ਦਿੱਤੀ ਸੀ। ਕੋਰੀਅਰ ਬੁਆਏ ਨੇ ਜਦੋ ਪੈਸੇ ਮੰਗੇ ਤਾਂ ਪਰਿਵਾਰ ਭੜਕ ਗਿਆ। ਉਨ੍ਹਾਂ ਦੀ ਕੋਰੀਅਰ ਬੁਆਏ ਨਾਲ ਲੜਾਈ ਹੋ ਗਈ। ਨੌਜਵਾਨ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਤੇ ਕੋਰੀਅਰ ਬੁਆਏ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।