ਨਵੀਂ ਦਿੱਲੀ: Solar Eclipse ਸਾਲ 2019 ਦਾ ਆਖ਼ਰੀ ਸੂਰਜ ਗ੍ਰਹਿਣ 26 ਦਸੰਬਰ ਨੂੰ ਲੱਗੇਗਾ। ਇਸ ਖੰਡਗ੍ਰਾਸ ਸੂਰਜ ਗ੍ਰਹਿਣ ਦਾ ਪਰਵਕਾਲ 2 ਘੰਟੇ 40 ਮਿੰਟ ਰਹੇਗਾ। ਭਾਰਤ ਸਮੇਤ ਆਸਟ੍ਰੇਲੀਆ, ਅਫ਼ਰੀਕਾ ਤੇ ਏਸ਼ੀਆ 'ਚ ਇਸ ਨੂੰ ਦੇਖਿਆ ਜਾਵੇਗਾ। ਵਿਗਿਆਨਕ ਭਾਸ਼ਾ 'ਚ ਇਸ ਨੂੰ ਵਲਯਾਕਾਰ ਸੂਰਜ ਗ੍ਰਹਿਣ ਕਹਿੰਦੇ ਹਨ। ਇਹ ਖੰਡਗ੍ਰਾਸ ਸੂਰਜ ਗ੍ਰਹਿਣ ਹੋਵੇਗਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਾਣਕਾਰੀ ਅਨੁਸਾਰ ਸੂਰਜ ਗ੍ਰਹਿਣ ਤੋਂ 12 ਘੰਟੇ ਪਹਿਲਾਂ ਹੀ ਸੂਤਕ ਲੱਗ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਸੂਤਕ ਕਾਲ 'ਚ ਕੋਈ ਵੀ ਸ਼ੁੱਭ ਕੰਮ ਨਹੀਂ ਕੀਤਾ ਜਾਂਦਾ।
ਕਦੋਂ ਲਗਦਾ ਹੈ ਵਲਯਾਕਾਰ ਸੂਰਜ ਗ੍ਰਹਿਣ
ਵਿਗਿਆਨਕ ਭਾਸ਼ਾ 'ਚ ਸੂਰਜ ਗ੍ਰਹਿਣ ਨੂੰ ਵਲਯਾਕਾਰ ਕਹਿੰਦੇ ਹਨ। ਵਲਯਾਕਾਰ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਧਰਤੀ ਤੇ ਸੂਰਜ ਤੋਂ ਦੂਰ ਹੋਣ ਦੇ ਬਾਵਜੂਦ ਉਨ੍ਹਾਂ ਦੇ ਵਿਚਕਾਰ ਆ ਜਾਂਦਾ ਹੈ।
ਕੀ ਹੈ ਸੂਰਜ ਗ੍ਰਹਿਣ ਦੀ ਖ਼ਾਸ ਗੱਲ
ਇਸ ਵਾਰ ਦੇ ਸੂਰਜ ਗ੍ਰਹਿਣ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਵਾਰ ਦਾ ਸੂਰਜ ਗ੍ਰਹਿਣ ਕੇਰਲ ਦੇ ਚੇਰੂਵਥੁਰ 'ਚ ਨਜ਼ਰ ਆਵੇਗਾ। ਸੂਤਕ ਲੱਗਣ ਕਾਰਨ ਭਗਵਾਨ ਅਯੱਪਾ ਦਾ ਗਰਭ ਗ੍ਰਹਿ 26 ਦਸੰਬਰ ਨੂੰ ਚਾਰ ਘੰਟਿਆਂ ਲਈ ਬੰਦ ਕਰ ਦਿੱਤਾ ਜਾਵੇਗਾ।
ਗ੍ਰਹਿਣ ਦਾ ਸਮਾਂ
-ਗ੍ਰਹਿਣ ਸਵੇਰੇ 8.09 ਵਜੇ ਲੱਗੇਗਾ (26 ਦਸੰਬਰ, 2019)
- ਗ੍ਰਹਿਣ ਸਮਾਪਤੀ ਸਵੇਰੇ 10.58 ਮਿੰਟ 'ਤੇ ਗ੍ਰਹਿਣ ਖ਼ਤਮ ਹੋ ਜਾਵੇਗਾ।
ਗ੍ਰਹਿਣ ਵੇਲੇ ਰੱਖੋਂ ਇਨ੍ਹਾਂ ਗੱਲਾਂ ਦਾ ਖ਼ਿਆਲ
ਗ੍ਰਹਿਣ ਵੇਲੇ ਕਿਸੇ ਨੂੰ ਵੀ ਪੂਜਾ-ਪਾਠ ਨਹੀਂ ਕਰਨਾ ਚਾਹੀਦਾ। ਤੁਹਾਡੇ ਘਰ ਜਿਹੜੀਆਂ ਵੀ ਖਾਣ-ਪੀਣ ਦੀਆਂ ਚੀਜ਼ਾਂ ਹੋਣ ਉਨ੍ਹਾਂ ਸਾਰਿਆਂ 'ਚ ਤੁਲਸੀ ਦਾ ਪੱਤਾ ਪਾ ਕੇ ਰੱਖ ਦਿਉ। ਜਿਉਂ ਹੀ ਗ੍ਰਹਿਣ ਖ਼ਤਮ ਹੋ ਜਾਵੇ ਉਸ ਤੋਂ ਬਾਅਦ ਪੂਰੇ ਘਰ ਦੀ ਸਫ਼ਾਈ ਕਰਨੀ ਚਾਹੀਦੀ ਹੈ। ਗ੍ਰਹਿਣ ਵੇਲੇ ਨਾ ਤਾਂ ਪਕਵਾਨ ਬਣਾਓ ਤੇ ਨਾ ਹੀ ਖਾਓ। ਗਰਭਵਤੀ ਔਰਤਾਂ ਨੂੰ ਜ਼ਰੂਰ ਇਸ਼ਨਾਨ ਕਰਨਾ ਚਾਹੀਦਾ ਹੈ। ਸੂਤਕ ਕਾਲ ਸ਼ੁਰੂ ਹੋਣ ਤੋਂ ਲੈ ਕੇ ਉਸ ਦੇ ਖ਼ਤਮ ਹੋਣ ਤਕ ਭਗਵਾਨ ਦੀ ਅਰਾਧਨਾ ਕਰੋ।
ਗ੍ਰਹਿਣ ਵੇਲੇ ਨਾ ਕਰੋ ਮੰਦਰ 'ਚ ਦਰਸ਼ਨ
ਗ੍ਰਹਿਣ ਵੇਲੇ ਸ਼ਾਮ ਸਾਢੇ ਪੰਜ ਵਜੇ ਤੋਂ ਬਾਅਦ ਮੰਦਰ 'ਚ ਦਰਸ਼ਨ ਨਾ ਕਰੋ। ਮੰਦਰਾਂ ਦੇ ਕਿਵਾੜ 25 ਤਾਰੀਕ ਨੂੰ ਸ਼ਾਮ 5 ਵਜ ਕੇ 30 ਮਿੰਟ ਤੋਂ ਲੈ ਕੇ 26 ਦਸੰਬਰ ਸਵੇਰੇ 11 ਵਜੇ ਤਕ ਬੰਦ ਰਹਿਣਗੇ।
ਇਨ੍ਹਾਂ ਦੇਸ਼ਾਂ 'ਚ ਦੇਖਿਆ ਜਾ ਸਕੇਗਾ ਸੂਰਜ ਗ੍ਰਹਿਣ
ਸਾਲ 2019 ਦਾ ਆਖ਼ਰੀ ਸੂਰਜ ਗ੍ਰਹਿਣ ਪੂਰੇ ਭਾਰਤ ਸਮੇਤ ਪਾਕਿਸਤਾਨ, ਮਾਲਦੀਵ, ਮਿਆਂਮਾਰ, ਨੇਪਾਲ, ਸ੍ਰੀਲੰਕਾ, ਭੂਟਾਨ, ਬੰਗਲਾਦੇਸ਼, ਚੀਨ, ਅਫ਼ਗਾਨਿਸਤਾਨ ਸਮੇਤ ਏਸ਼ੀਆ ਮਹਾਦੀਵ ਦੇ ਹੋਰਨਾਂ ਦੇਸ਼ਾਂ ਅਫ਼ਰੀਕਾ ਤੇ ਆਸਟ੍ਰੇਲਾਈ ਮਹਾਦੀਪ ਦੇ ਦੇਸ਼ਾਂ 'ਚ ਦੇਖਿਆ ਜਾ ਸਕੇਗਾ।
2020 'ਚ ਚਾਰ ਚੰਦਰ ਤੇ ਦੋ ਸੂਰਜ ਗ੍ਰਹਿਣ ਲੱਗਣਗੇ
2020 'ਚ ਚਾਰ ਚੰਦਰ ਤੇ ਦੋ ਸੂਰਜ ਗ੍ਰਹਿਣ ਲੱਗਣਗੇ। ਚੰਦਰ ਗ੍ਰਹਿਣ 10 ਜਨਵਰੀ, 5 ਜੂਨ, 5 ਜੁਲਾਈ ਤੇ 30 ਨਵੰਬਰ ਨੂੰ ਲੱਗਣਗੇ। ਪਹਿਲਾ ਸੂਰਜ ਗ੍ਰਹਿਣ 21 ਜੂਨ ਤੇ ਦੂਸਰਾ 14 ਦਸੰਬਰ ਨੂੰ ਲੱਗੇਗਾ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।