ਕ੍ਰਿਸਮਸ ਤੋਂ ਪਹਿਲਾ ਹੀ ਅਮਰੀਕਾ ਵਿੱਚ ਭਾਰੀ ਬਰਫਬਾਰੀ – ਹਵਾਈ ਅੱਡੇ ਬੰਦ

by mediateam

ਸ਼ਿਕਾਗੋ , 12 ਨਵੰਬਰ ( NRI MEDIA )

ਅਮਰੀਕਾ ਦੇ ਸੂਬੇ ਸ਼ਿਕਾਗੋ ਦੇ ਓਹਾਰਾ ਅਤੇ ਮਿਡਵੇ ਹਵਾਈ ਅੱਡਿਆਂ 'ਤੇ ਭਾਰੀ ਬਰਫਬਾਰੀ ਕਾਰਨ 1,200 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ , ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਭਾਰੀ ਬਰਫਬਾਰੀ ਹੋਈ ਹੈ , ਸ਼ਿਕਾਗੋ ਦੇ ਹਵਾਬਾਜ਼ੀ ਵਿਭਾਗ ਦੇ ਅਨੁਸਾਰ, ਓਹਾਰਾ ਕੌਮਾਂਤਰੀ ਹਵਾਈ ਅੱਡੇ 'ਤੇ ਸ਼ਾਮ 5 ਵਜੇ ਤੱਕ 1111 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ, ਜਦੋਂ ਕਿ ਮਿਡਵੇ' ਤੇ 98 ਉਡਾਣਾਂ ਰੱਦ ਕੀਤੀਆਂ ਗਈਆਂ ਹਨ।


ਅਮਰੀਕੀ ਮੌਸਮ ਵਿਭਾਗ ਦੇ ਅਨੁਸਾਰ, ਸ਼ਿਕਾਗੋ ਦੇ ਉੱਤਰੀ ਅਤੇ ਕੇਂਦਰੀ ਖੇਤਰਾਂ ਵਿੱਚ ਭਾਰੀ ਬਰਫਬਾਰੀ ਹੋਈ ਹੈ ,ਇਸ ਖੇਤਰ ਵਿੱਚ ਤਿੰਨ ਤੋਂ ਛੇ ਇੰਚ ਬਰਫਬਾਰੀ ਹੈ , ਮੰਗਲਵਾਰ ਦੁਪਹਿਰ ਤੋਂ ਬਾਅਦ ਫਿਰ ਭਾਰੀ ਬਰਫਬਾਰੀ ਦੀ ਸੰਭਾਵਨਾ ਹੈ , ਨਿਊਜ ਏਜੰਸੀ ਨੇ ਅਮੈਰੀਕਨ ਏਅਰਲਾਇੰਸ ਦੇ ਹਵਾਲੇ ਨਾਲ ਕਿਹਾ ਹੈ ਕਿ ਸੋਮਵਾਰ ਨੂੰ ਰਨਵੇ 'ਤੇ ਬਰਫ ਜੰਮ ਜਾਣ ਕਾਰਨ ਇਕ ਜਹਾਜ਼ ਨੂੰ ਉੱਪਰ ਖਿੱਚ ਕੇ ਲਿਆਂਦਾ ਗਿਆ।

ਸੋਮਵਾਰ ਨੂੰ, ਸ਼ਿਕਾਗੋ ਦੀਆਂ ਸੜਕਾਂ 'ਤੇ ਅੱਧਾ ਫੁੱਟ ਬਰਫ ਡਿੱਗ ਗਈ , ਉੱਤਰ ਪੱਛਮੀ ਇੰਡੀਆਨਾ ਵਿੱਚ ਛੇ ਇੰਚ ਬਰਫਬਾਰੀ ਹੋਈ ,ਕੁਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਦੀਆਂ ਇਸ ਵਾਰ ਜਲਦੀ ਆ ਗਈਆਂ ਹਨ ਜਿਸ ਕਾਰਣ ਉਨ੍ਹਾਂ ਦੀਆਂ ਮੁਸ਼ਕਲ ਵੱਧ ਰਹੀਆਂ ਹਨ |