ਹਿਮਾਚਲ ਪ੍ਰਦੇਸ਼ (ਦੇਵ ਇੰਦਰਜੀਤ) :ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਦੀ ਮੁੱਕੇਬਾਜ਼ ਸਨੇਹਾ ਨੇਗੀ ਨੇ ਅੱਜ ਯੂਥ ਏਸ਼ੀਅਨਮੁੱਕੇਬਾਜ਼ੀ ਚੈਂਪੀਅਨਸਿ਼ਪ ਵਿੱਚ 66 ਕਿਲੋਗ੍ਰਾਮ ਭਾਰ ਵਰਗ ਦਾ ਸੋਨ ਤਗਮਾ ਜਿੱਤਿਆ ਹੈ। ਸਨੇਹਾ ਨੇ ਦੁਬਈ ਵਿੱਚਹੋਏ ਫਾਈਨਲ ਮੈਚ ਵਿੱਚ ਯੂ ਏਈ ਮੁੱਕੇਬਾਜ਼ ਨੂੰ ਹਰਾਇਆ ਹੈ।
ਸਨੇਹਾ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜਿ਼ਲੇ ਦੇ ਸਾਂਗਲਾ ਦੀ ਵਸਨੀਕ ਹੈ।ਉਸ ਨੇ ਜਿੱਤ ਦਾ ਸਿਹਰਾ ਆਪਣੇ ਕੋਚ ਸਿ਼ਆਮ ਰਤਨ, ਪਿਤਾ ਮਨੋਜ ਨੇਗੀ ਤੇ ਮਾਂ ਸਰਜਨ ਦੇਵੀ ਨੂੰ ਦਿੱਤਾ ਹੈ। ਇਸ ਤੋਂ ਪਹਿਲਾਂ ਸਨੇਹਾ ਨੇ ਅਸਾਮ ਦੇ ਗੁਹਾਟੀ ਵਿੱਚ ਹੋਈ ‘ਖੇਲੋ ਇੰਡੀਆ-ਖੇਲੋਮੁੱਕੇਬਾਜ਼ੀ ਚੈਂਪੀਅਨਸਿ਼ਪ’ ਵਿੱਚ ਵੀ ਸੋਨ ਤਗਮਾ ਜਿੱਤਿਆ ਸੀ।ਉਸ ਨੇ 2019 ਵਿੱਚ ਸਪੇਨ ਵਿੱਚ ਅੰਤਰਰਾਸ਼ਟਰੀ ਯੁਵਾ ਅਤੇ ਮਹਿਲਾ ਜੂਨੀਅਰਮੁੱਕੇਬਾਜ਼ੀਦਾ ਚਾਂਦੀ ਦਾ ਤਗਮਾ ਜਿੱਤਿਆ ਸੀ।
ਓਧਰ ਟੋਕੀਓ ਪੈਰਾ ਉਲੰਪਿਕਸ ਵਿਚ ਅੱਜ ਭਾਰਤ ਦੇ ਨਿਸ਼ਾਨੇਬਾਜ਼ ਸਿੰਘਰਾਜ ਅਧਾਨਾ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਐਸ ਐਫ-1 ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਲਿਆ ਹੈ। ਉਸ ਨੇ ਮੰਗਲਵਾਰ ਨੂੰ ਫਾਈਨਲ ਵਿੱਚ 216.8 ਦਾ ਸਕੋਰ ਕੀਤਾ। ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਦੂਜਾ ਤਮਗਾ ਹੈ। ਪਹਿਲਾਂ ਅਵਨੀ ਲੇਖਰਾ ਨੇ ਵੀ ਮਹਿਲਾ 10 ਮੀਟਰ ਰਾਈਫਲ ਐਸਐਸ 1 ਈਵੈਂਟ ਵਿੱਚ ਸੋਨ ਤਮਗਾ ਜਿੱਤਿਆ ਸੀ।