Live ਮੈਚ ਦੌਰਾਨ ਮੈਦਾਨ ‘ਚ ਦੌੜਿਆ ਸੱਪ, ਖਿਡਾਰੀਆਂ ਦੇ ਉਡੇ ਹੋਸ਼, BCCI ਨੇ ਸ਼ੇਅਰ ਕੀਤਾ ਵੀਡੀਓ

by mediateam

ਮੀਡੀਆ ਡੈਸਕ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਇਸ ਸਮੇਂ ਘਰੇਲੂ ਪੱਧਰ 'ਤੇ ਰਣਜੀ ਟਰਾਫੀ ਕਰਵਾ ਰਿਹਾ ਹੈ। ਇਸ ਟੂਰਨਾਮੈਂਟ ਦਾ ਇਕ ਮੈਚ ਵਿਜੇਵਾੜਾ ਵਿਚ ਖੇਡਿਆ ਜਾ ਰਿਹਾ ਹੈ। ਇਥੋਂ ਦੇ Dr. Gokaraju Liala Gangaaraju ACA Cricket Ground'ਤੇ ਟੀਮਾਂ ਵਿਚ ਚੱਲ ਰਹੇ ਮੈਚ ਦੌਰਾਨ ਖਿਡਾਰੀਆਂ ਦੇ ਹੋਸ਼ ਉਸ ਵੇਲੇ ਉਡ ਗਏ ਜਦੋਂ ਮੈਦਾਨ 'ਤੇ ਸੱਪ ਨੇ ਸਿੱਧੀ ਐਂਟਰੀ ਮਾਰੀ।

ਸੋਮਵਾਰ ਨੂੰ ਇਸ ਮੁਕਾਬਲੇ ਦੇ ਕੁਝ ਓਵਰ ਖੇਡੇ ਜਾਣ ਤੋਂ ਬਾਅਦ ਸੱਪ ਨੇ ਐਂਟਰੀ ਮਾਰੀ ਤੇ ਲਗਪਗ ਪਿਚ ਕੋਲ ਪਹੁੰਚ ਗਿਆ। ਮੈਦਾਨ ਵਿਚ ਸੱਪ ਦੇ ਹੋਣ ਦਾ ਪਤਾ ਲਗਦੇ ਹੀ ਖਿਡਾਰੀਆਂ ਦੇ ਹੋਸ਼ ਉਡ ਗਏ, ਜਿਸ ਕਾਰਨ ਇਕਦਮ ਮੈਚ ਰੋਕਣ ਪਿਆ ਅਤੇ ਗਰਾਉਂਡ ਸਟਾਫ ਨੇ ਸੱਪ ਨੂੰ ਮੈਦਾਨ ਵਿਚੋਂ ਬਾਹਰ ਕੱਢਿਆ ਅਤੇ ਫਿਰ ਮੈਚ ਦੁਬਾਰਾ ਸ਼ੁਰੂ ਕੀਤਾ ਗਿਆ। ਇਸ ਪੂਰੀ ਘਟਨਾ ਦਾ ਵੀਡੀਓ ਖ਼ੁਦ ਬੀਸੀਸੀਆਈ ਨੇ ਆਪਣੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਇਹ ਵੀਡੀਓ 13 ਸੈਕਿੰਡ ਦੀ ਹੈ। ਜਿਸ 'ਤੇ ਲਿਖਿਆ ਹੈ "SNAKE STOPS PLAY! ਦੇਖੋ ਵੀਡੀਓ

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।