ਮੀਡੀਆ ਡੈਸਕ: ਸਮਾਰਟਫੋਨ ਨਿਰਮਾਤਾ ਕੰਪਨੀ Realme ਨੇ ਭਾਰਤੀ ਬੂਾਜ਼ਾਰ ’ਚ ਲੰਬੇ ਇੰਤਜ਼ਾਰ ਦੇ ਬਾਅਦ Realme X2 ਨੂੰ ਲਾਂਚ ਕਰ ਦਿੱਤਾ ਹੈ। Realme XT 730G ਪ੍ਰੋਸੈਸਰ ’ਤੇ ਪੇਸ਼ ਕੀਤਾ ਗਿਆ ਹੈ ਇਹ ਕੰਪਨੀ ਦਾ ਪਹਿਲਾਂ ਸਮਾਰਟਫੋਨ ਹੈ। ਇਸ ਦੇ ਨਾਲ ਹੀ ਕੰਪਨੀ ਨੇ Realme Buds Air ਤੇ Realme Paysa ਨੂੰ ਵੀ ਭਾਰਤ ’ਚ ਲਾਂਚ ਕੀਤਾ ਹੈ Realme X2 ਭਾਰਤ ’ਚ ਤਿੰਨ ਸਟੋਰੇਜ ਵੇਰੀਐਂਟ ’ਚ ਉਪਲਬਧ ਹੋਵੇਗਾ ਤੇ ਇਸ ਦੀ ਸ਼ੁਰੂਆਤੀ ਕੀਮਤ 16,999 ਰੁਪਏ ਹੈ। ਫੋਨ ਦੀ ਸੇਲ 20 ਦਸੰਬਰ ਤੋਂ ਸ਼ੁਰੂ ਹੋਵੇਗੀ ਤੇ ਇਸ ਦੇ ਨਾਲ ਕਈ ਆਫ਼ਰਜ਼ ਦਾ ਲਾਭ ਉਠਾਇਆ ਜਾ ਸਕਦਾ ਹੈ।
Realme X2 ਨੂੰ ਤਿੰਨ ਸਟੋਰੇਜ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ, ਇਸ ’ਚ 4 ਜੀਬੀ+64 ਜੀਬੀ ਸਟੋਰੇਜ ਦੀ ਕੀਮਤ 16,999 ਰੁਪਏ, 6ਜੀਬੀ+128 ਮਾਡਲ ਦੀ ਕੀਮਤ 18,999 ਰੁਪਏ ਤੇ 8ਜੀਬੀ+128 ਜੀਬੀ ਮਾਡਲ ਦੀ ਕੀਮਤ 19,999 ਰੁਪਏ ਹੈ। ਇਹ ਫੋਨ ਗ੍ਰੀਨ, ਵ੍ਹਾਈਟ ਤੇ ਬਲੂ ਕਲਰ ਵੇਰੀਐਂਟ ’ਚ ਉਪਲਬਧ ਹੋਵੇਗਾ। ਇਹ ਫੋਨ ਦੀ ਸੇਲ 20 ਦਸੰਬਰ ਨੂੰ ਦੁਪਹਿਰੇ 12 ਵਜੇ Flipkart ’ਤੇ ਉਪਲਬਧ ਹੋਵੇਗਾ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।