ਬੁਢਲਾਡਾ (ਕਰਨ) - ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਸਥਾਨਕ ਰਿਲਾਇੰਸ ਪੈਟਰੋਲ ਪੰਪ 'ਤੇ ਕਿਸਾਨਾਂ ਦਾ ਆਰੰਭਿਆ ਧਰਨਾ ਅੱਜ 214 ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ।
ਅੱਜ ਧਰਨੇ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਵੀਰ ਸਿੰਘ ਗੁਰਨੇ ਖੁਰਦ , ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਅਮਰੀਕ ਸਿੰਘ ਮੰਦਰਾਂ , ਕਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਬਬਲੀ ਅਟਵਾਲ ਅਤੇ ਹਰਿੰਦਰ ਸਿੰਘ ਸੋਢੀ ਨੇ ਸੰਬੋਧਨ ਕੀਤਾ । ਕਿਸਾਨ ਆਗੂਆਂ ਨੇ ਕਿਹਾ ਕਿ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਦੇਸ਼ ਦੇ ਹੁਕਮਰਾਨਾਂ ਸ਼ੀਸ਼ਾ ਦਿਖਾ ਦਿੱਤਾ ਹੈ ਕਿ ਮਜਦੂਰਾਂ-ਕਿਸਾਨਾਂ ਸਮੇਤ ਆਮ ਜਨਤਾ ਦੇ ਵਿਰੁੱਧ ਫੈਸਲੇ ਲੈਣ ਦੇ ਦਿਨ ਹੁਣ ਪੁੱਗ ਗੲੇ ਹਨ। ਪੱਛਮੀ ਬੰਗਾਲ ਵਿੱਚ ਮੋਦੀ ਸਰਕਾਰ ਵੱਲੋਂ ਸਾਰੀ ਤਾਕਤ ਝੌਕਣ ਦੇ ਬਾਵਜੂਦ ਕਰਾਰੀ ਹਾਰ ਮਿਲਣਾ ਇਸਦਾ ਸਪੱਸ਼ਟ ਸੰਕੇਤ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਆਪਣੇ ਸ਼ਾਸਨਕਾਲ ਵਿੱਚ ਦੇਸ਼ ਦੀ ਜਨਤਾ ਦੇ ਉਲਟ ਫੈਸਲੇ ਲੲੇ ਹਨ ਅਤੇ ਅੱਜ ਹਰ ਵਰਗ ਦੇ ਲੋਕ ਸੰਘਰਸ਼ਾਂ ਦੇ ਰਾਹ ਪੲੇ ਹੋਏ ਹਨ।
ਆਗੂਆਂ ਨੇ ਕਿਹਾ ਕਿ ਦੇਸ਼ ਦੇ ਕਿਸਾਨ ਪਿਛਲੇ ਛੇ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹੋਏ ਹਨ ਅਤੇ ਮੋਦੀ ਸਰਕਾਰ ਲੋਕ ਆਵਾਜ ਨੂੰ ਕੁਚਲਣ ਦੇ ਰਾਹ ਪੲੀ ਹੋਈ ਹੈ , ਜੋ ਲੋਕਤੰਤਰੀ ਪ੍ਰਬੰਧ ਵਿੱਚ ਉਚਿੱਤ ਨਹੀਂ । ਮੋਦੀ ਸਰਕਾਰ ਨੂੰ ਇਸਦੀ ਭਾਰੀ ਸਿਆਸੀ ਕੀਮਤ ਚੁਕਾਉਣੀ ਪਵੇਗੀ।
ਕਿਸਾਨ ਆਗੂਆਂ ਨੇ ਪੰਜਾਬ ਦੇ ਕਿਰਤੀ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਵਧ ਚੜਕੇ ਦਿੱਲੀ ਮੋਰਚਿਆਂ ਵਿੱਚ ਪਹੁੰਚਣ ।
ਅੱਜ ਦੇ ਧਰਨੇ ਨੂੰ ਗੁਰਦਰਸ਼ਨ ਸਿੰਘ ਰੱਲੀ , ਜਵਾਲਾ ਸਿੰਘ ਗੁਰਨੇ ਖੁਰਦ , ਗੁਰਦੇਵ ਦਾਸ ਬੋੜਾਵਾਲ , ਰੂਪ ਸਿੰਘ ਗੁਰਨੇ ਕਲਾਂ , ਸੁਰਜੀਤ ਸਿੰਘ ਅਹਿਮਦਪੁਰ , ਨਾਜਰ ਸਿੰਘ ਗੁਰਨੇ ਕਲਾਂ , ਜਥੇਦਾਰ ਜਵਾਲਾ ਸਿੰਘ , ਰੁਮਾਲਾ ਸਿੰਘ ਬੀਰੋਕੇ ਖੁਰਦ , ਬਲਦੇਵ ਸਿੰਘ ਗੁਰਨੇ , ਭੂਰਾ ਸਿੰਘ ਅਹਿਮਦਪੁਰ ਆਦਿ ਨੇ ਵੀ ਸੰਬੋਧਨ ਕੀਤਾ ।
by vikramsehajpal