by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਕਰਨ ਔਜਲਾ ਤੇ ਪਲਕ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਵਿਆਹ ਦੀ ਜਾਣਕਾਰੀ ਕਰਨ ਔਜਲਾ ਨੇ ਖੁਦ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਹੈ । ਤਸਵੀਰਾਂ ਨਾਲ ਵਿਆਹ ਦੀ ਤਾਰੀਖ 2 ਮਾਰਚ ਵੀ ਲਿਖੀ ਹੈ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਰਨ ਔਜਲਾ ਨੇ ਸ਼ੇਰਵਾਨੀ ਤੇ ਪੱਗ ਪਾਈ , ਉਥੇ ਹੀ ਪਲਕ ਲਹਿੰਗੇ ਵੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਕਰਨ ਔਜਲਾ ਤੇ ਪਲਕ ਦੀਆਂ ਇਨ੍ਹਾਂ ਤਸਵੀਰਾਂ ਤੇ ਪੰਜਾਬੀ ਇੰਡਸਟਰੀ ਦੇ ਅਦਾਕਾਰ ਕੁਮੈਂਟ ਕਰਕੇ ਵਧਾਈਆਂ ਦੇ ਰਹੇ ਹਨ।