
ਜਲੰਧਰ (ਨੇਹਾ): ਇੰਨੀਂ ਦਿਨੀਂ ਪੰਜਾਬ 'ਚ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ ਕਿ ਸਾਰੇ ਆਏ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓਜ਼ 'ਚ ਵੇਖਦੇ ਹਨ ਕਿ ਕਿਸਾਨਾਂ ਦੀ ਕਈ-ਕਈ ਏਕੜ ਫਸਲ ਸੜ੍ਹ ਕੇ ਸਵਾਹ ਹੋ ਰਹੀ ਹੈ। ਬੀਤੇ ਹੀ ਦਿਨੀਂ ਇਕ ਕਿਸਾਨ ਦੀ ਪੰਜਾਬ ਤੋਂ ਵੀਡੀਓ ਵਾਇਰਲ ਹੋਈ ਸੀ, ਜਿਸ ਕੋਲ ਸਿਰਫ਼ 2 ਏਕੜ ਜ਼ਮੀਨ ਹੈ ਅਤੇ 2 ਏਕੜ 'ਚ ਲੱਗੀ ਅੱਗ ਕਾਰਨ ਕਿਸਾਨ ਦੀ ਸਾਰੀ ਫ਼ਸਲ ਸੜ੍ਹ ਕੇ ਸਵਾਹ ਹੋ ਜਾਂਦੀ ਹੈ। ਇਸ ਦੌਰਾਨ ਕਿਸਾਨ ਦੀ ਧੀ ਰੋਂਦੇ ਹੋਏ ਪਿਤਾ ਨੂੰ ਦਿਲਾਸਾ ਦਿੰਦੀ ਹੈ।
ਉਥੇ ਹੀ ਜਦੋਂ ਇਹ ਵੀਡੀਓ ਪੰਜਾਬੀ ਗਾਇਕ ਤੇ ਅਦਾਕਾਰ ਗੁਰੂ ਰੰਧਾਵਾ ਕੋਲ ਪਹੁੰਚੀ ਤਾਂ ਉਸ ਨੇ ਗਾਇਕ ਦਾ ਦਿਲ ਝੰਜੋੜ ਦਿੱਤਾ। ਗੁਰੂ ਰੰਧਾਵਾ ਨੇ ਗਰੀਬ ਕਿਸਾਨ ਦੀ ਮਦਦ ਲਈ ਹੱਥ ਵਧਾਇਆ ਅਤੇ ਮਦਦ ਲਈ ਖ਼ੁਦ ਅੱਗੇ ਆਏ। ਦੱਸਿਆ ਜਾ ਰਿਹਾ ਹੈ ਕਿ ਟੀਮ ਪਰਿਵਾਰ ਨਾਲ ਸੰਪਰਕ ਕਰ ਰਹੀ ਹੈ ਅਤੇ ਗੁਰੂ ਰੰਧਾਵਾ ਨੇ ਦੂਜੇ ਲੋਕਾਂ ਨੂੰ ਵੀ ਮਦਦ ਕਰਨ ਦੀ ਅਪੀਲ ਕੀਤੀ ਹੈ।