ਗੁਰੂ ਰੰਧਾਵਾ ਨਾਲ ਵੈਨਕੂਵਰ ਵਿਚ ਮਾਰਕੁੱਟ – ਅਣਪਛਾਤੇ ਵਿਅਕਤੀ ਵਲੋਂ ਹਮਲਾ

by

ਵੈਨਕੂਵਰ , 30 ਜੁਲਾਈ ( NRI MEDIA )

ਪੰਜਾਬੀ ਪੌਪ ਗਾਇਕ ਗੁਰੂ ਰੰਧਾਵਾ ਇਨੀ ਦਿਨੀ ਆਪਣੇ ਵਰਲਡ ਟੂਰ ਤੇ ਹਨ ਅਤੇ ਕੈਨੇਡਾ ਵਿਚ ਲਗਾਤਾਰ ਆਪਣੇ ਸ਼ੋ ਕਰ ਰਹੇ ਹਨ , ਵੈਨਕੂਵਰ ਦੇ ਕੁਈਨ ਏਲਜਾਬੇਥ ਥਿਏਟਰ ਵਿਚ ਗੁਰੂ ਰੰਧਾਵਾ ਆਪਣੀ ਸ਼ੋ ਕਰ ਰਹੇ ਸਨ ਉਸ ਦੌਰਾਨ ਹੀ ਉਨ੍ਹਾਂ ਨਾਲ ਇਕ ਹਾਦਸਾ ਵਾਪਰ ਗਿਆ , ਗਾਇਕ ਗੁਰੂ ਰੰਧਾਵਾ 'ਤੇ ਐਤਵਾਰ ਰਾਤ ਵੈਨਕੂਵਰ ਵਿਚ ਇਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਸ਼ੋਅ ਦੀ ਸਮਾਪਤੀ ਤੋਂ ਬਾਅਦ ਹਮਲਾ ਕੀਤਾ ਸੀ।


ਗੁਰੂ ਦੇ ਪਿੱਛੇ ਤੋਂ ਸਿਰ ਤੇ ਹਮਲਾ ਕੀਤਾ ਗਿਆ ਜਦੋਂ ਉਹ ਆਪਣੇ ਸ਼ੋਅ ਵਿੱਚ ਪ੍ਰਦਰਸ਼ਨ ਕਰਨ ਤੋਂ ਬਾਅਦ ਕੁਈਨ ਐਲੀਜ਼ਾਬੈਥ ਥੀਏਟਰ, ਕੈਨਡਾ ਦੇ ਸ਼ਹਿਰ ਵੈਨਕੂਵਰ ਦੇ ਸਭ ਤੋਂ ਵੱਡੇ ਪ੍ਰਸਿੱਧ ਥੀਏਟਰ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਹਾਲਾਂਕਿ ਖੁਸ਼ਕਿਸਮਤੀ ਨਾਲ ਗੁਰੂ ਰੰਧਾਵਾ ਇਸ ਹਮਲੇ ਵਿਚ ਕਿਸੇ ਗਹਿਰੀ ਸੱਟ ਤੋਂ ਬਚ ਗਏ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਖ਼ਤਰੇ ਤੋਂ ਬਾਹਰ ਹਨ |

ਗੁਰੂ ਰੰਧਾਵਾ ਵਲੋਂ ਇਨੀ ਦਿਨੀ ਵਰਲਡ ਟੂਰ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਉਹ ਕਈ ਦੇਸ਼ਾਂ ਵਿਚ ਸ਼ੋ ਕਰ ਰਹੇ ਹਨ ਆਪਣੀ ਪ੍ਰਸਿੱਧ ਗਾਣੇ ‘ਲਾਹੌਰ’ ਨਾਲ ਮਸ਼ਹੂਰ ਹੋਣ ਵਾਲੇ ਗੁਰੂ ਰੰਧਾਵਾ ਕੈਨੇਡਾ ਦੇ ਚੱਲ ਰਹੇ ਦੌਰੇ ਨੂੰ ਪੂਰਾ ਕਰਨ ਤੋਂ ਬਾਅਦ ਇੱਕ ਸ਼ੋ ਲਈ ਪਾਕਿਸਤਾਨ ਜਾਣ ਦੀ ਯੋਜਨਾ ਵੀ ਬਣਾ ਰਹੇ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।