by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੰਗਰੂਰ ਜ਼ਿਮਨੀ ਚੋਣ ਲਈ ਹੋਈ ਵੋਟਿੰਗ ਦੀ ਗਿਣਤੀ ਜਾਰੀ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ 'ਚ ਮੁਕਾਬਲਾ ਹੈ।
ਜਿੱਤ ਦੇ ਬਿਲਕੁੱਲ ਨੇੜੇ ਪਹੁੰਚੇ ਸਿਮਰਨਜੀਤ ਸਿੰਘ ਮਾਨ ਨੇ ਦੁਪਹਿਰ 2 ਵਜੇ ਪ੍ਰੈਸ ਕਾਨਫਰੰਸ ਸੱਦ ਲਈ ਹੈ। ਮਾਨ ਦੇ ਸਮਰਥਕ ਵੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਜਿੱਤ ਤੈਅ ਹੈ। ਹੁਣ ਗਿਣਵੀਆਂ ਵੋਟਾਂ ਦੀ ਗਿਣਤੀ ਬਾਕੀ ਹੈ ਤੇ ਮਾਨ ਵੱਡੇ ਫਰਕ ਨਾਲ ਅੱਗੇ ਹਨ। ਸਿਮਰਨਜੀਤ ਸਿੰਘ ਮਾਨ ਇਕ ਵਾਰ ਤਕਰੀਬਨ 5500 ਵੋਟਾਂ ਨਾਲ ਅੱਗੇ ਸਨ।