ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਡਾਣਾਂ ਦੌਰਾਨ ਸਿੱਖਾਂ ਦੇ ਕਿਰਪਾਨ ਲੈ ਕੇ ਜਾਣ ਦੇ ਵਿਵਾਦ ਵਿੱਚ ਸਿਮਰਜੀਤ ਸਿੰਘ ਮਾਨ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਹਿੰਦੂ ਜਨੇਊ ਨਾਲ ਜਹਾਜ਼ ਵਿੱਚ ਜਾ ਸਕਦੇ ਹਨ ਤਾਂ ਸਿੱਖ ਕਿਰਪਾਨ ਨਾਲ ਕਿਉ ਨਹੀ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਰਪਾਨ ਨੂੰ ਇਕ ਹਥਿਆਰ ਦੇ ਤੋਰ 'ਤੇ ਦੇਖ ਜਹਾਜ਼ ਵਿੱਚ ਨਹੀ ਲੈ ਕੇ ਜਾਣ ਦਿੱਤਾ ਜਾਂਦਾ ਹੈ। ਫਿਰ ਜਨੇਊ ਨੂੰ ਵੀ ਹਥਿਆਰ ਦੇ ਤੋਰ 'ਤੇ ਵਰਤਿਆ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਸਿੱਖਾਂ ਨੂੰ ਵੀ ਕਿਰਪਨ ਲੈ ਕੇ ਜਾਣ ਦੇ ਹੁਕਮ ਹੋਣੇ ਚਾਹੀਦੇ ਹਨ, ਜਿਸ ਤਰਾਂ ਹਿੰਦੂਆਂ ਲਈ ਜਨੇਊ ਧਾਰਮਿਕ ਚਿੰਨ ਹੈ। ਉਸ ਤਰਾਂ ਸਿੱਖਾਂ ਦਾ ਵੀ ਕਿਰਪਾਨ ਧਾਰਮਿਕ ਚਿੰਨ ਹੈ। ਜਸਟਿਸ ਐਸ ਅਬਦੁੱਲ ਨਜ਼ੀਰ ਤੇ ਜੇ ਕੇ ਮਹੇਸ਼ਵਰੀ ਦੇ ਬੈਚ ਨੇ ਅਰਜ਼ੀਕਾਰ ਜਥੇਬੰਦੀ ਨੂੰ ਸਬੰਧਤ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਦੀ ਖੁਲ ਦਿੱਤੀ ਹੈ। ਇਸ ਤੋਂ ਬਾਅਦ ਜਥੇਬੰਦੀ ਨੇ ਪਟੀਸ਼ਨ ਨੂੰ ਵਾਪਸ ਲੈ ਲਿਆ ਸੀ। ਪਟੀਸ਼ਨਰ ਨੇ ਹੁਕਮ ਜਾਰੀ ਜਿਤੇ ਸੀ ਕਿ ਸਿੱਖ ਯਾਤਰੀ ਘਰੇਲੂ ਉਡਾਣਾਂ ਵਿੱਚ ਕਿਰਪਾਨ ਨਾਲ ਸਫ਼ਰ ਕਰ ਸਕਦੇ ਹਨ ਤੇ ਕਿਰਪਾਨ ਦੇ ਬਲੇਡ ਦੀ ਲੰਬਾਈ 6 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ।