9 ਅਗਸਤ, ਨਿਊਜ਼ ਡੈਸਕ (ਸਿਮਰਨ): ਵਿਰੋਧੀਆਂ 'ਤੇ ਹਰ ਵਾਰ ਤੱਤੇ ਹੋਣ ਵਾਲੇ ਸੰਗਰੂਰ ਤੋਂ ਨਵੇਂ ਬਣੇ ਐੱਮ.ਪੀ ਸਿਮਰਨਜੀਤ ਮਾਨ ਨੇ ਅੱਜ ਸੰਸਦ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਦਰਹਸਲ ਸੰਸਦ ਦਾ ਮਾਨਸੂਨ ਸੈਸ਼ਨ ਆਪਣੇ ਤੈਅ ਸਮੇਂ ਤੋਂ ਚਾਰ ਦਿਨ ਪਹਿਲਾਂ ਹੀ ਮੁਲਤਵੀ ਕਰ ਦਿੱਤਾ ਗਿਆ ਹੈ। ਸੈਸ਼ਨ ਮੁਲਤਵੀ ਹੋਣ 'ਤੇ ਸਾਂਸਦ ਸਿਮਰਨਜੀਤ ਮਾਨ ਨੂੰ ਸੰਸਦ 'ਚ ਬੋਲਣ ਦ ਮੌਕਾ ਨਹੀਂ ਮਿਲਿਆ। ਇਸੇ ਨੂੰ ਲੈਕੇ ਹੀ ਐੱਮ.ਪੀ ਮਾਨ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਆਪਣੀ ਸਾਰੀ ਭੜਾਸ ਸੋਸ਼ਲ ਮੀਡਿਆ 'ਤੇ ਪੋਸਟ ਪਾ ਕੇ ਕੱਡ ਦਿੱਤੀ।
ਉਨ੍ਹਾਂ ਲਿਖਿਆ ਕਿ ਬਿਨ੍ਹਾਂ ਦੱਸੇ ਸੈਸ਼ਨ ਨੂੰ ਮੁਲਤਵੀ ਕਰਨਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸੰਸਦ 'ਚ ਘਟ ਸਿੱਖ ਹੋਣ ਦੇ ਨਾਤੇ ਮੈਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ।
ਤੁਹਾਨੂੰ ਦੱਸ ਦਈਏ ਕਿ ਸੋਮਵਾਰ ਦੁਪਹਿਰ ਨੂੰ ਸੰਸਦ ਦੇ ਦੋਵੇ ਸੈਸ਼ਨਾਂ ਨੂੰ ਅਣਮਿਥੇ ਸਮੇ ਲਈ ਰੱਦ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਬਵਾਲ ਐੱਮ.ਪੀ ਮਾਨ ਵੱਲੋਂ ਖੜਾ ਕੀਤਾ ਜਾ ਰਿਹਾ ਹੈ। ਤੇ ਅਜਿਹਾ ਸਤਵਵਿ ਵਾਰ ਹੋ ਗਿਆ ਹੈ ਕਿ ਸੰਸਦ ਦੇ ਸੈਸ਼ਨਾਂ ਨੂੰ ਬਿਨਾ ਦੱਸੇ ਮੁਲਤਵੀ ਕਰ ਦਿੱਤਾ ਗਿਆ ਹੋਵੇ।