by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ 'ਚ ਸਰਯੂ ਨਦੀ ਚੋ 30 ਕਿਲੋਗ੍ਰਾਮ ਦੀ ਚਾਂਦੀ ਦੀ ਸ਼ਿਵਲਿੰਗ ਮਿਲਣ ਨਾਲ ਸ਼ਰਧਾਲੂਆ 'ਚ 'ਹਾ ਹਾ ਕਾਰ' ਮੰਚ ਗਿਆ ਹੈ । ਦੱਸ ਦਈਏ ਕਿ ਚਾਂਦੀ ਦੀ ਸ਼ਿਵਲਿੰਗ ਮਿਲਣ ਨਾਲ ਲੋਕ ਚਮਤਕਾਰ ਸੱਮਝ ਰਹੇ ਹਨ । ਸ਼ਿਵਲਿੰਗ ਨੂੰ ਦੇਖਣ ਲਈ ਲੋਕਾਂ ਦੀ ਭੀੜ ਜਮਾ ਹੋ ਗਈ ।
ਜਿਸ ਦੇ ਚਲਦੇ ਮੌਕੇ ਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤੇ ਸ਼ਿਵਲਿੰਗ ਨੂੰ ਮੰਦਰ ਲਿਆਂਦਾ ਗਿਆ । ਦੱਸਿਆ ਜਾ ਰਿਹਾ ਹੈ ਕਿ ਦੋਹਰਿਘਾਟ ਵਿਖੇ ਇਕ ਵਿਅਕਤੀ ਨਦੀ 'ਚ ਨਹਾਉਣ ਗਿਆ ਸੀ । ਜਦੋ ਉਹ ਪੂਜਾ ਦੇ ਭਾਂਡੇ ਧੋਣ ਲਈ ਮਿਟੀ ਕਢ ਰਿਹਾ ਸੀ ਤਾਂ ਉਸ ਤੋਂ ਉੱਥੇ ਕੁਝ ਹੋਣ ਦਾ ਆਭਾਸ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਚਾਂਦੀ 30 ਕਿਲੋਗ੍ਰਾਮ ਦੀ ਸ਼ਿਵਲਿੰਗ ਮਿਲੀ ।