ਸਿੱਖ ਦਸਤਾਰਧਾਰੀ ਟ੍ਰੈਫਿਕ ਅਧਾਕਾਰੀ ਅਮਰੀਕਾ ਵਿੱਚ ਦੇਹਾਂਤ

by

ਨਿਊਯਾਰਕ (Nri Media) : ਮੈਨਹਟਨ ਸਿਟੀ ਵਿੱਚ ਟ੍ਰੈਫਿਕ ਪੁਲਿਸ ਵੱਜੋਂ ਸੇਵਾਵਾਂ ਨਿਭਾਉਂਦੇ ਹੋਏ ਅੰਮ੍ਰਿਤਪਾਲ ਸਿੰਘ ਬੀਤੇ ਦਿਨ ਹੀ ਅਕਾਲ ਚਲਾਣਾ ਕਰ ਗਏ। ਦੱਸਣਯੋਗ ਹੈ ਕਿ ਕੈਂਸਰ ਹੋਣ ਕਾਰਨ ਉਨ੍ਹਾਂ ਦਾ ਦੇਹਾਂਤ ਹੋਇਆ ਹੈ। ਉਹ ਦਸਤਾਰਧਾਰੀ ਕੇਸਾਧਾਰੀ ਪੁਲਿਸ ਅਧਿਕਾਰੀ ਸਨ। ਜਦ ਵੀ ਉਹ ਆਪਣੇ ਡਿਊਟੀ ਉੱਤੇ ਹੁੰਦੇ ਸਨ ਤਾਂ ਲੋਕ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਂਦੇ ਸਨ।

ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਭਾਰੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਮੌਜੂਦ ਸਨ। ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਅਰਦਾਸ ਕੀਤੀ ਗਈ ਤੇ ਸਹਿਜ ਪਾਠ ਦਾ ਭੋਗ 15 ਫਰਵਰੀ ਨੂੰ ਗੁਰਦੁਆਰਾ ਗਿਆਨਸਰ ਪਾਲੋ ਆਲਟੋ ਸਟਰੀਟ ਹੋਲਿਸਵੁੱਡ ਕੁਈਨਜ਼ ਵਿਖੇ ਪਏਗਾ। ਜ਼ਿਕਰਯੋਗ ਹੈ ਕਿ ਇਤਿਹਾਸ ਵਿੱਚ ਅੰਮ੍ਰਿਤਪਾਲ ਸਿੰਘ ਪਹਿਲੇ ਅਜਿਹੇ ਪੁਲਿਸ ਅਫਸਰ ਬਣੇ, ਜਿਨ੍ਹਾਂ ਨੇ ਐਨਵਾਈਪੀਡੀ ( ਨਿਊਯਾਰਕ ਪੁਲਿਸ ਡਿਪਾਰਟਮੈਂਟ) ਵਿੱਚ ਦਸਤਾਰ ਸਜਾਈ ਸੀ।