ਚੰਡੀਗੜ੍ਹ (ਦੇਵ ਇੰਦਰਜੀਤ) : ਕੈਬਨਿਟ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਨੂੰ ਲੈ ਕੇ ਕਾਫੀ ਸਮੇਂ ਤੋਂ ਦੁਚਿੱਤੀ ਬਣੀ ਹੋਈ ਸੀ ਪਰ ਜਦੋਂ ਹੀ ਕੈਬਨਿਟ ਮੰਤਰੀਆਂ ਦੇ ਅਹੁਦੇ ਵੰਡੇ ਗਏ, ਉਸ ਤੋਂ ਬਾਅਦ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਇਸ ਅਸਤੀਫੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਿੱਧੂ 'ਤੇ ਤਿੱਖਾ ਹਮਲਾ ਕੀਤਾ ਹੈ।
ਇਹ ਕੋਈ ਕ੍ਰਿਕਟ ਨਹੀਂ ਹੈ। ਇਸ ਪੂਰੇ ਐਪੀਸੋਡ ਨਾਲ ਕਾਂਗਰਸ ਹਾਈ ਕਮਾਂਡ ਦਾ ਭਰੋਸਾ ਟੁੱਟਿਆ ਹੈ, ਤੁਸੀਂ ਚਾਹੇ ਆਪਣੇ ਆਪ ਨੂੰ ਜਿੰਨਾ ਮਰਜ਼ੀ ਵੱਡਾ ਦਿਖਾ ਦਿਓ ਪਰ ਇਸ ਧੋਖੇ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਟਵੀਟ ਕਰਦਿਆਂ ਜਾਖੜ ਨੇ ਕਿਹਾ ਕਿ ' ਇਹ ਕੋਈ ਕ੍ਰਿਕਟ ਨਹੀਂ ਹੈ ਇਸ ਸਮੁੱਚੇ 'ਐਪੀਸੋਡ' ਵਿੱਚ ਜਿਸ ਗੱਲ 'ਤੇ ਸਮਝੌਤਾ ਕੀਤਾ ਗਿਆ ਹੈ ਉਹ ਹੈ ਕਾਂਗਰਸ ਲੀਡਰਸ਼ਿਪ ਦੁਆਰਾ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ (ਪੀ.ਸੀ.ਸੀ.) 'ਤੇ ਵਿਸ਼ਵਾਸ। ਕੋਈ ਵੀ ਵੱਡੀ ਪ੍ਰਤਿਸ਼ਠਾ ਆਪਣੇ ਲਾਭਪਾਤਰੀਆਂ ਨੂੰ ਇੱਕ ਅਜੀਬ ਸਥਿਤੀ ਵਿੱਚ ਪਾ ਕੇ ਵਿਸ਼ਵਾਸ ਦੀ ਇਸ ਉਲੰਘਣਾ ਨੂੰ ਜਾਇਜ਼ ਨਹੀਂ ਠਹਿਰਾ ਸਕਦੀ।