ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਦੇ ਫੈਨਸ ਨਾਲ ਗੱਲਬਾਤ ਕਰਦੇ ਕਿਹਾ ਕਿ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਤੇ ਉਨ੍ਹਾਂ ਵਲੋਂ ਭਰੋਸਾ ਦਿੱਤਾ ਗਿਆ ਕਿ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਜੋ ਕੰਮ ਸਰਕਾਰ ਨੂੰ 6 ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ, ਉਹ ਹੁਣ ਕੀਤਾ ਜਾ ਰਿਹਾ ਹੈ। ਸਰਕਾਰ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਤੇ ਨਾ ਹੀ ਦੋਸ਼ੀਆਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਹੁਣ ਇਸ ਮਾਮਲੇ ਦੀ ਜਾਂਚ ਨਵੇਂ ਸਿਰੋਂ ਸ਼ੁਰੂ ਕੀਤੀ ਗਈ ਹੈ । ਬਲਕੌਰ ਸਿੰਘ ਨੇ ਕਿਹਾ ਅਸੀਂ ਨਾ ਸਰਕਾਰ ਦੀ ਚਾਪਲੂਸੀ ਕਰਦੇ ਹਾਂ ਨਾ ਹੀ ਪੁਲਿਸ ਦੀ।
ਉਨ੍ਹਾਂ ਨੇ ਕਿਹਾ ਜ਼ਿਆਦਾ ਜਦਲਬਾਜ਼ੀ ਕਰਨੀ ਵੀ ਠੀਕ ਨਹੀਂ । ਜੇਕਰ ਅਸੀਂ ਇਨਸਾਫ ਲਈ ਥਾਂ -ਥਾਂ 'ਤੇ ਧਰਨੇ ਵੀ ਲਗਾਉਂਦੇ ਹਾਂ,ਉਸ ਨਾਲ ਕੁਝ ਫਰਕ ਨਹੀਂ ਪੈਣਾ। ਇਸ ਲਈ ਮੈ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੋਵੇ। ਸਿੱਧੂ ਦੇ ਪਿਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸਾਡੇ ਜਾਂ ਸਿੱਧੂ ਬਾਰੇ ਗਲਤ ਬੋਲਦਾ ਹੈ ਤਾਂ ਉਸ ਵੱਲ ਧਿਆਨ ਨਾ ਦਿਓ । ਉਨ੍ਹਾਂ ਨੇ ਕਿਹਾ ਸਰਕਾਰ ਭਾਵੇ ਅੱਜ ਸਕਿਓਰਿਟੀ ਵਾਪਸ ਲੈ ਲਵੇ। ਅਸੀਂ ਜਿੰਦਗੀ ਆਪਣੇ ਸਿਰ ਤੇ ਜਿਉਂਦੇ ਹਾਂ ਤੇ ਅਸੀਂ ਪਹਿਲਾਂ ਵੀ ਪਰਵਾਹ ਨਹੀਂ ਕੀਤੀ ਹੁਣ ਵੀ ਨਹੀਂ ਕਰਾਂਗੇ ।