ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਾਇਕ ਸਿੱਧੂ ਮੂਸੇਵਾਲ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਨੂੰ ਸਭ ਤੋਂ ਵੱਡਾ ਘਾਟਾ ਪਿਆ। ਇਸ ਘਟਨਾ ਤੋਂ ਬਾਅਦ ਇੰਡਸਟਰੀ ਵਿੱਚ ਸ਼ਾਇਦ ਹੀ ਕੋਈ ਅਜਿਹਾ ਗਾਇਕ ਹੋਵੇ, ਜੋ ਸਿੱਧੂ ਦੀ ਮੌਤ 'ਤੇ ਦੁੱਖ ਪ੍ਰਗਟਾਉਣ ਲਈ ਉਸ ਦੇ ਮਾਪਿਆਂ ਨੂੰ ਨਹੀ ਮਿਲਿਆ ਹੋਵੇਗਾ। ਉਨ੍ਹਾਂ 'ਚੋ ਇੱਕ ਗਾਇਕ ਮਨਕੀਰਤ ਵੀ ਹਨ। ਮਨਕੀਰਤ ਔਲਖ ਨੇ ਕਿਹਾ ਕਿ ਕਿਵੇਂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦੀ ਜਿੰਦਗੀ ਬਦਲ ਗਈ । ਜਦੋ ਸਿੱਧੂ ਦੀ ਮੌਤ ਹੋਈ ਤਾਂ ਬਹੁਤ ਵੱਡਾ ਝਟਕਾ ਲਗਾ ਸੀ। ਇਸ ਤੋਂ ਜ਼ਿਆਦਾ ਦੁੱਖ ਦੀ ਗੱਲ ਕੋਈ ਨਹੀਂ ਹੋਵੇਗੀ ਕਿ ਸ਼ੱਕ ਦੀ ਸੂਈ ਮੇਰੇ ਵੱਲ ਘੁੰਮ ਰਹੀ ਹੈ ।ਸਿੱਧੂ ਨੇ ਕਿਹਾ ਮੈ ਸਿੱਧੂ ਨੇ ਮਾਪਿਆਂ ਨੂੰ ਮਿਲਣਾ ਚਾਹੁੰਦਾ ਹੈ ਪਰ ਜਦੋ ਤੱਕ ਮਾਮਲੇ ਦੀ ਜਾਂਚ ਹੋ ਰਹੀ ਹੈ, ਮੈ ਸਿੱਧੂ ਦੇ ਪਰਿਵਾਰ ਨੂੰ ਨਹੀਂ ਮਿਲ ਸਕਦਾ ਹੈ। ਜ਼ਿਕਰਯੋਗ ਹੈ ਪਿਛਲੇ ਦਿਨੀਂ ਪੁਲਿਸ ਨੇ ਗਾਇਕ ਬੱਬੂ ਮਾਨ ਤੇ ਮਨਕੀਰਤ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਇਸ ਤੋਂ ਪਹਿਲਾ ਵੀ ਅਫਸਾਨਾ ਖਾਨ ਸਮੇਤ ਕਈ ਗਾਇਕਾਂ ਕੋਲੋਂ ਪੁੱਛਗਿੱਛ ਹੋ ਚੁੱਕੀ ਹੈ।
by jaskamal