ਨਿਊਜ਼ ਡੈਸਕ ਰਿੰਪੀ ਸ਼ਰਮਾ : ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਈ ਲੋਕਾਂ ਨੂੰ ਹਿਰਾਤਸ 'ਚ ਲਿਆ । ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਪ੍ਰਸਿੱਧ ਗਾਇਕ ਬੱਬੂ ਮਾਨ ਨੂੰ ਪੁੱਛਗਿੱਛ ਲਈ ਸੱਦਿਆ ਸੀ। ਅੱਜ ਬੱਬੂ ਮਾਨ ਪੁਲਿਸ ਅਗੇ ਜਾਂਚ ਲਈ ਪੇਸ਼ ਹੋਏ ਹਨ। ਦੱਸਿਆ ਜਾ ਰਿਹਾ ਗਾਇਕ ਬੱਬੂ ਮਾਨ ਜਾਂਚ ਲਈ CIA ਦਫ਼ਤਰ ਪਹੁੰਚੇ । ਪੁਲਿਸ ਨੇ ਬੱਬੂ ਮਾਨ ਸਮੇਤ ਅਜੇਪਾਲ ਮਿੱਡੂਖੇੜਾ ਨੂੰ ਪੁੱਛਗਿੱਛ ਲਈ ਬੁਲਾਇਆ ਸੀ । ਦੱਸਿਆ ਜਾ ਰਿਹਾ ਇਸ ਮਾਮਲੇ 'ਚ ਗਾਇਕ ਗੁਰੂ ਰੰਧਾਵਾ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।
ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਅਫਸਾਨਾ ਖਾਨ, ਦਿਲਜੀਤ ਤੇ ਜੈਨੀ ਜੋਹਲ ਵਰਗੇ ਗਾਇਕਾਂ ਕੋਲੋਂ ਪਹਿਲਾਂ ਹੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਜਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਸਿੱਧੂ ਤੇ ਬੱਬੂ ਮਾਨ ਵਿਚਾਲੇ ਅਕਸਰ ਤਕਰਾਰ ਦੇਖਣ ਨੂੰ ਮਿਲਦੀ ਸੀ। ਸਿੱਧੂ ਦੇ ਮਾਪਿਆਂ ਵਲੋਂ ਸਰਕਾਰ ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। ਪਿਛਲੀ ਦਿਨੀਂ ਇਹ ਖ਼ਬਰ ਸਾਹਮਣੇ ਆ ਰਹੀ ਸੀ ਕਿ ਸਿੱਧੂ ਕਤਲ ਮਾਮਲੇ 'ਚ ਮਾਸ੍ਟਰਮਾਇੰਡ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ 'ਚ ਕਾਬੂ ਕਰ ਲਿਆ ਗਿਆ ਪਰ ਅਮਰੀਕਾ ਦੇ ਸੂਤਰਾਂ ਅਨੁਸਾਰ ਇਹ ਝੂਠੀਆਂ ਅਫਵਾਹਾਂ ਦੱਸਿਆ ਜਾ ਰਿਹਾ ਹਨ । ਹਾਲਾਂਕਿ ਇਸ ਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ।