ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੁਲਿਸ ਵਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਕਿ ਸਿੱਧੂ ਕਤਲ ਮਾਮਲੇ ਵਿੱਚ ਪੁਲਿਸ ਨੇ ਪੁੱਛਗਿੱਛ ਤੋਂ ਬਾਅਦ 7 ਦੋਸ਼ੀਆਂ ਖ਼ਿਲਾਫ਼ ਅਦਾਲਤ 'ਚ ਸਪਲੀਮੈਂਟਰੀ ਚਲਾਨ ਪੇਸ਼ ਕੀਤਾ। ਪੁੱਛਗਿੱਛ ਦੌਰਾਨ ਰੇਕੀ ਕਰਨ ਵਾਲੇ ਦੋਸ਼ੀ ਮਨਦੀਪ ਤੂਫ਼ਾਨ, ਦੀਪਕ ਮੁੰਡੀ ਤੋਂ ਅਹਿਮ ਖੁਲਾਸੇ ਹੋਏ ਹਨ। ਜਾਣਕਾਰੀ ਅਨੁਸਾਰ ਸਿੱਧੂ ਦੇ ਕਤਲ 'ਚ ਰੇਕੀ ਕਰਨ ਵਾਲੇ ਉਸ ਦੇ ਗੁਆਂਢੀ ਜਗਤਾਰ ਸਿੰਘ ਦਾ ਨਾਮ ਸਾਹਮਣੇ ਆਇਆ ਹੈ । ਸੂਤਰਾਂ ਮੁਤਾਬਿਕ ਜਗਤਾਰ ਸਿੰਘ ਨੇ 2 ਸਾਲ ਪਹਿਲਾਂ ਸਿੱਧੂ ਦਾ ਗੀਤ ਲੀਕ ਕੀਤਾ ਸੀ। ਜਿਸ ਤੋਂ ਬਾਅਦ ਜਗਤਾਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਦੁਸ਼ਮਣੀ ਨੂੰ ਕੱਢਣ ਲਈ ਗੁਆਂਢੀਆਂ ਨੇ ਗੈਂਗਸਟਰਾਂ ਨਾਲ ਹੱਥ ਮਿਲਾਇਆ। ਦੋਸ਼ੀ ਮਨਦੀਪ ਤੇ ਮਨੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਗੋਲਡੀ ਬਰਾੜ ਤੇ ਜੱਗੂ ਦੇ ਇਸ਼ਾਰੇ 'ਤੇ ਕਤਲ ਦੀ ਸ਼ਾਜਿਸ਼ ਕੀਤੀ ਸੀ ।ਦੋਸ਼ੀਆਂ ਨੇ ਪੁਲਿਸ ਦੀ ਵਰਦੀਆਂ ਪਾ ਕੇ ਸਿੱਧੂ ਦੇ ਘਰ ਦਾਖ਼ਲ ਹੋਣਾ ਸੀ ਤੇ ਫਿਰ ਉਸ ਦਾ ਕਤਲ ਕਰਨਾ ਸੀ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।ਜਿਸ ਤੋਂ ਬਾਅਦ ਪੁਲਿਸ ਵਲੋਂ ਛਾਪੇਮਾਰੀ ਕਰਕੇ ਕਈ ਗੈਂਗਸਟਰਾਂ ਨੂੰ ਹਿਰਾਸਤ 'ਚ ਲਿਆ ਗਿਆ ।ਜਿਨ੍ਹਾਂ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ।ਪੁਲਿਸ ਨੇ ਇਸ ਮਾਮਲੇ ਨਾਲ ਜੁੜੇ 2 ਸ਼ੂਟਰਾਂ ਦਾ ਐਨਕਾਊਂਟਰ ਕੀਤਾ ਸੀ । ਸਿੱਧੂ ਨੇ ਮਾਪਿਆਂ ਵਲੋਂ ਸਰਕਾਰ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ।ਉਨ੍ਹਾਂ ਨੇ ਕਿਹਾ ਕਿ ਸਾਡੇ ਪੁੱਤ ਦੀ ਮੌਤ ਨੂੰ 7 ਮਹੀਨੇ ਹੋ ਗਏ ਹਨ ਪਰ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ।