ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਜਾਂਚ ਦੌਰਾਨ ਹੁਣ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਜਾਂਚ ਵਿੱਚ ਪਤਾ ਲਗਾ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਪਹਿਲਾਂ ਤਿਹਾੜ ਜੇਲ੍ਹ ਵਿੱਚ ਬੰਦ ਹਾਸ਼ਿਮ ਬਾਬਾ ਨੂੰ ਕਿਹਾ ਗਿਆ ਸੀ ਪਰ ਹਾਸ਼ਿਮ ਬਾਬਾ ਨੇ ਅੱਗੇ ਆਪਣੇ ਗੈਂਗ ਦੇ ਸ਼ਾਹਰੁਖ ਨੂੰ ਕਤਲ ਦੀ ਜਿੰਮੇਵਾਰੀ ਸੌਂਪੀ ਸੀ। ਉਸ ਤੋਂ ਪਹਿਲਾਂ ਹੀ ਸ਼ਾਹਰੁਖ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ । ਜਿਸ ਤੋਂ ਬਾਅਦ ਲਾਰੈਂਸ ਵਲੋਂ ਕਤਲ ਨੂੰ ਅੰਜਾਮ ਦਿੱਤਾ ਗਿਆ ।
ਹੁਣ ਸੂਤਰਾਂ ਅਨੁਸਾਰ CIA ਸਟਾਫ ਮੋਹਾਲੀ ਹਾਸ਼ਿਮ ਬਾਬਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਮੋਹਾਲੀ ਅਦਾਲਤ ਪੇਸ਼ ਕਰੇਗੀ । ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਹਾਸ਼ਿਮ ਬਾਬਾ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ ।ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕਰ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਪੁਲਿਸ ਵਲੋਂ ਇਸ ਮਾਮਲੇ 'ਚ ਹਿਰਾਸਤ ਵਿੱਚ ਲਏ । ਗੈਂਗਸਟਰਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ । ਦੱਸ ਦਈਏ ਕਿ ਸਿੱਧੂ ਦੇ ਮਾਪਿਆਂ ਵਲੋਂ ਲਗਾਤਾਰ ਪ੍ਰਸ਼ਾਸਨ ਵਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ।