by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਦੇ ਕਤਲ ਨੂੰ 4 ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਪਰ ਹੁਣ ਤੱਕ ਉਸ ਨੂੰ ਇਨਸਾਫ਼ ਨਹੀ ਮਿਲਿਆ। ਮੂਸੇਵਾਲਾ ਦੇ ਹੱਕ ਵਿੱਚ ਗਾਇਕ ਜੈਨੀ ਜੋਹਲ ਨੇ ਆਪਣੇ ਗੀਤ 'Letter To CM 'ਰਾਹੀਂ ਇਨਸਾਫ਼ ਦੀ ਮੰਗ ਕੀਤੀ ਹੈ ਪਰ ਹੁਣ ਇਸ ਗੀਤ ਨੂੰ ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਹੈ। ਜੈਨੀ ਜੋਹਲ ਨੇ ਇਸ ਗੀਤ 'ਚ ਪੰਜਾਬ ਦੇ ਮੁੱਖ ਮੰਤਰੀ ਤੇ ਵੀ ਨਿਸ਼ਾਨੇ ਸਾਧੇ ਹਨ। ਉਥੇ ਹੀ ਹੁਣ ਮੂਸੇਵਾਲਾ ਦੇ ਮਾਪੇ ਗਾਇਕ ਜੈਨੀ ਜੋਹਲ ਦੇ ਹੱਕ ਵਿੱਚ ਸਾਹਮਣੇ ਆਏ ਹਨ। ਸਿੱਧੂ ਦੇ ਮਾਪਿਆਂ ਨੇ ਕਿਹਾ ਕਿ ਗਾਇਕ ਜੈਨੀ ਜੋਹਲ ਨੇ ਆਪਣੇ ਗੀਤ ਵਿੱਚ ਸੱਚ ਬੋਲਿਆ ਹੈ ਤੇ ਉਸ ਨੇ ਸਿੱਧੂ ਦੇ ਇਨਸਾਫ਼ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੁੜੀ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਉਸ ਲਈ ਸਾਰੇ ਜਿੰਮੇਵਾਰ ਹੋਵਾਂਗੇ ਕਿਉਕਿ ਸਾਡੇ ਵਿੱਚ ਸੱਚ ਬੋਲਣ ਦੀ ਹਿੰਮਤ ਨਹੀਂ ਹੈ। ਉਨ੍ਹਾਂ ਨੇ ਕਿਹਾ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ।